Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੦੮
ਕਹੋ ਕਿ ਰਾਮਦਾਸ ਹੈ ਧੰਨ ॥੨੦॥
ਜਿਨ ਸੰਗਤਿ ਕੀ ਸੇਵਾ ਕਰੀ।
ਹਮਰੇ ਹਿਤ ਇਮਿ ਪ੍ਰੀਤੀ ਧਰੀ।
ਦੁਲਭ ਪਦਾਰਥ ਹੋਇ ਨ ਕੋਇ੧।
ਨੌ ਨਿਧਿ ਸਿਧਿ ਪਾਏ ਹੈ ਸੋਇ ॥੨੧॥
ਸਿਖ ਮੇਰੇ ਸੇਵੇ ਅਨੁਰਾਗ੨।
ਅਪਰ ਨ ਇਸ ਤੇ ਕੋ ਬਡਿਭਾਗ।
ਜਗ ਮਹਿਣ ਬੰਸ ਬਿਸਾਲ ਜੁ ਇਸ ਕੋ।
ਪੂਜਮਾਨ ਹੋਵਹਿ ਚਹੁਣ ਦਿਸ਼ ਕੋ ॥੨੨॥
ਜੋ ਨਰ ਮਮ ਸੰਗਤਿ ਕੋ ਸੇਵਹਿ।
ਹਲਤ ਪਲਤ ਮਹਿਣ ਸ਼ੁਭ ਫਲ ਲੇਵਹਿ।
ਮੋਰ੩ ਮਹਾਤਮ ਜੇਤਿਕ ਅਹੈ।
ਰਾਮਦਾਸ ਜਾਨਹਿ ਫਲ ਲਹੈ ॥੨੩॥
ਦੁਇ ਲੋਕਨਿ ਮਹਿਣ ਜੋ ਪਦ ਅੂਚੇ।
ਰਾਮਦਾਸ ਤਹਿਣ ਜਾਇ ਪਹੂਚੇ।
ਜਗ ਮਹਿਣ ਪ੍ਰਗਟ ਪ੍ਰਕਾਸ਼ ਕਰਹਿਣਗੇ*।
ਇਸ ਪੀਛੇ ਸਿਖ ਬ੍ਰਿੰਦ ਤਰਹਿਣਗੇ'+ ॥੨੪॥
ਇਜ਼ਤਾਦਿਕ ਬਹੁ ਜਸ ਕੋ ਕਹੋ।
ਇਹੁ ਲਾਯਕ ਸਤਿਗੁਰ ਨੇ ਲਹੋ।
ਬਹੁਤ ਸੰਗਤਾਂ ਭਈ ਇਕਜ਼ਤ੍ਰ।
ਗੁਰ ਭਾਈ ਪ੍ਰੇਮੀ ਭਏ ਮਿਜ਼ਤ੍ਰ ॥੨੫॥
ਗੁਰ ਸਮ ਸਿਖ ਕੋ ਸਿਖ ਮਿਲ ਸੇਵਹਿਣ।
ਚਰਨ ਧੋਇ ਚਰਨਾਂਮ੍ਰਿਤ ਲੇਵਹਿਣ।
ਸਗਲ ਨਗਰ ਕਿਰਤਨ ਧੁਨਿ ਹੋਇ।
ਵਾਹਿਗੁਰੂ ਸਿਮਰਹਿ ਸਭਿ ਕੋਇ ॥੨੬॥
ਤਿਸ ਦਿਨ ਤੇ ਮੇਲੇ ਕੀ ਰੀਤਿ।
ਕਰੀ ਬਿਦਤਿ ਗੁਰ ਹੁਇ ਅਬਿ ਨੀਤਿ੪।
੧ਅੁਸ ਲ਼ ਕੋਈ ਪਦਾਰਥ ਦੁਰਲਭ ਨਹੀਣ ਹੋਵੇਗਾ। ਭਾਵ ਸੁਲਭ ਪ੍ਰਾਪਤ ਹੋਵੇਗਾ
੨ਪ੍ਰੇਮ ਕਰਕੇ ਸੇਵੇ।
੩ਸਾਡੀ (ਸੇਵਾ ਦਾ)।
*ਪਾ:-ਕਰਹਿਗੋ।
+ਪਾ:-ਤਰਹਿਗੋ।
੪ਹੁਣ ਸਦਾ (ਇਹ ਰੀਤ) ਹੋਵੇਗੀ।