Sri Gur Pratap Suraj Granth

Displaying Page 393 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੪੦੫

੪੫. ।ਪੰਮਾ ਵਗ਼ੀਰ ਦਤ ਹੋਕੇ ਰਿਹਾ। ਕੜਾਹ ਪ੍ਰਸ਼ਾਦ ਚਰਚਾ॥
੪੪ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੪੬
ਦੋਹਰਾ: *ਪਰਬਤ ਪਤਹਿ੧ ਵਗ਼ੀਰ ਇਕ, ਨਾਮ ਸੁ ਪਰਮਾਨਦ।
ਪ੍ਰੇਮ ਜਨਾਵਤਿ ਨ੍ਰਿਪ ਪਠੋ, ਸੁਧਿ ਬੁਧਿ ਬਿਖੇ ਬਿਲਦ ॥੧॥
ਚੌਪਈ: ਅਨਿਕ ਮਤਨ ਕੋ ਸ਼ੁਭ ਮਤਿ ਬੇਤਾ੨।
ਸੁਨਿ੩ ਇਤਿਹਾਸ ਪੁਰਾਨਨਿ ਜੇਤਾ।
ਮਿਲੋ ਆਨਿ ਕਲੀਧਰ ਸਾਥ।
ਧਰੀ ਅਕੋਰ ਜੋਰਿ ਜੁਗ ਹਾਥ ॥੨॥
ਪਰਮ ਪ੍ਰੇਮ ਕਰਿ ਪਰਮਾਨਦ।
ਲਹੋ ਦਰਸੁ ਤੇ ਪਰਮਾਨਦ੪।
ਸ਼੍ਰੀ ਸਤਿਗੁਰ ਸਤਿਕਾਰਿ ਬਿਠਾਰਾ।
ਸੈਲਪਤਨਿ ਕੌ ਕੁਸ਼ਲ ਅੁਚਾਰਾ ॥੩॥
ਕਿਸ ਕਾਰਜ ਤੇ ਨ੍ਰਿਪਤ ਪਠਾਯਹੁ।
ਕਹਹੁ ਕਾਜ ਜਿਸ ਹਿਤ ਚਲਿ ਆਯਹੁ।
ਸੁਨਿ ਕਰ ਜੋਰਤਿ ਬਾਕ ਬਖਾਨਾ।
ਤੁਮ ਦਰਸ਼ਨ ਕੌ ਲਾਭ ਮਹਾਨਾ ॥੪॥
ਪਠੋ ਮੋਹਿ ਰਾਵਰ ਕੀ ਸੇਵਾ।
-ਰਹੀਐ ਨਿਕਟ ਜਾਇ ਗੁਰਦੇਵਾ-।
ਨ੍ਰਿਪ ਦਿਸ਼ਿ ਤੇ ਬਸਹੌਣ ਮੈਣ ਤੀਰ।
ਪਰਹਿ ਬਿਗਾਰ ਨਹੀਣ ਕਿਮ ਧੀਰ ॥੫॥
ਲਿਖੌਣ ਮਿਗ਼ਾਜ੫ ਆਪ ਕੌ ਸਾਰਾ।
ਕਾਰਜ ਪਰਹਿ ਸੁ ਦੇਹੁ ਸੁਧਾਰਾ।
ਇਜ਼ਤਾਦਿਕ ਨਿਤ ਕੀ ਸੁਧ ਰਾਖਨਿ।
ਪਠੋ ਦੂਤ ਕਰਿ ਇਮ ਅਭਿਲਾਖਨਿ੬ ॥੬॥
ਇਤ ਰਾਵਰ ਕੋ ਦਰਸ਼ਨ ਲੇਹੂ।
ਅਧਿਕ ਲਾਭ ਫਲ ਮੋ ਕਹੁ ਏਹੂ।


*ਸੌ ਸਾ: ਦੀ ਦੂਸਰੀ ਸਾਖੀ।
੧ਪਹਾੜੀ ਰਾਜਿਆਣ ਦਾ।
੨ਅਨੇਕ ਮਤਾਂ ਲ਼ ਸੁਹਣੀ ਬੁਜ਼ਧੀ ਨਾਲ ਜਾਨਂ ਵਾਲਾ ਸੀ।
੩ਸੁਣਿਆਣ ਹੋਇਆ ਸੀ (ਅੁਸ ਨੇ)।
੪ਪਰਮ ਆਨਦ।
੫ਭਾਵ, ਸੁਖ ਸਾਂਦ।
੬ਚਾਹ ਕਰਕੇ।

Displaying Page 393 of 448 from Volume 15