Sri Gur Pratap Suraj Granth

Displaying Page 393 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੪੦੬

੫੧. ।ਕਾਸਮ ਬੇਗ ਬਜ਼ਧ॥
੫੦ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੫੨
ਦੋਹਰਾ: ਮਾਰੋ ਕੰਬਰਬੇਗ ਜਬਿ, ਭਯੋ ਕਸ਼ਟ ਚਿਤ ਪੀਨ।
ਲਲਾਬੇਗ ਆਣਸੂ ਗਿਰੇ, ਪ੍ਰਿਯ ਭ੍ਰਾਤਾ ਬਹੁ ਚੀਨ ॥੧॥
ਪਾਧੜੀ ਛੰਦ: ਤਿਹ ਸਿਮਰਿ ਸਿਮਰਿ ਗੁਨ ਕਹਿ ਬਿਸਾਲ।
ਗੁਗ਼ਰੋ ਬਿਲਦ ਅਚਰਜ ਕਰਾਲ।
ਮਨ ਲਖੈ ਕੌਨ ਇਹ ਰੀਤਿ ਹੋਇ।
ਗਿਰਿ ਭਾਰ ਧਰੈ ਨਰ ਹਾਥ ਕੋਇ੧ ॥੨॥
ਲਸ਼ਕਰ ਬਿਸਾਲ ਮਮ ਸੰਗ ਆਇ।
ਬਰਿਆਮ ਬੀਰ ਬਹੁ ਬ੍ਰਿੰਦ ਧਾਇ।
ਜੋ ਸ਼ਾਹੁ ਨਿਕਟਿ ਆਛੋ ਕਹਾਇ।
ਜਿਨ ਕਰੇ ਜੰਗ ਨਿਤ ਭਿਰਨਿ ਚਾਇ ॥੩॥
ਬਡ ਦਰਬ ਚਾਕਰੀ ਲੇਤਿ ਨੀਤ।
ਬਹੁ ਲਖਹਿ ਦਾਇ ਅਰੁ ਜੰਗ ਰੀਤਿ।
ਇਤ ਆਇ ਸਰਬ ਨੇ ਦੀਨਿ ਪ੍ਰਾਨ।
ਗੁਰ ਨਿਕਟਿ ਸੈਨ ਭਟ ਅਲਪ ਜਾਨ ॥੪॥
ਇਹ ਭਯੋ ਕਹਾਂ, ਨਹਿ ਜਾਨਿ ਜਾਇ।
ਕਿਮ ਮਰੇ ਸਰਬ ਤਨ ਘਾਇ ਖਾਇ।
ਅਬਿ ਜੀਤ ਆਸ ਕਿਸ ਕੇ ਭਰੋਸ?
ਕੋ ਕਰੋਣ ਜਤਨ? ਨਹਿ ਹੋਤਿ ਹੋਸ਼੨ ॥੫॥
ਲਘੁ ਭ੍ਰਾਤ ਹੁਤੋ ਕੰਬਰ ਦਨਾਇ।
ਸਭਿ ਲਰਨ ਭੇਤ ਦੇਤੋ ਬਤਾਇ।
ਅਸੁ ਕਹੈ ਕੌਨ -ਹੇ ਭ੍ਰਾਤ- ਆਇ।
ਤੁਝ ਬਿਨਾ ਮੋਹਿ ਨਹਿ ਲਰਨ ਦਾਇ ॥੬॥
ਸੁਣਿ ਕਾਸਮਬੇਗ ਸੁ ਸ਼ਮਸਬੇਗ।
ਬੋਲੈ ਬਿਲਦ ਗਹਿ ਹਾਥ ਤੇਗ।
ਇਹ ਨਹੀਣ ਲਾਇਕੀ ਤੋਹਿ ਕੇਰ।
ਜਬਿ ਚਢੋ ਸ਼ਾਹੁ ਤੇ ਹੁਇ ਦਲੇਰ ॥੭॥
ਬਿਚ ਸਭਾ ਤੇਗ ਬੀੜਾ ਅੁਠਾਇ।
ਅੁਮਰਾਵ ਬ੍ਰਿੰਦ ਦੇਖਤਿ ਬਡਾਇ।


੧(ਜਿਵੇਣ) ਕੋਈ ਨਰ ਹਜ਼ਥ ਤੇ ਪਹਾੜ ਦਾ ਬੋਝ ਧਾਰੇ।
੨ਭਾਵ ਅਕਲ ਨਹੀਣ ਫੁਰਦੀ।

Displaying Page 393 of 473 from Volume 7