Sri Gur Pratap Suraj Granth

Displaying Page 395 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੧੦

ਬਰਜਹਿ ਪਾਤਸਾਹਿ ਇਸ ਢਾਰ੧ ॥੩੩॥
ਇਮ ਮਸਲਤ ਕਰਿ ਇਕਠੇ ਹੈ ਕੈ।
ਦਿਜ ਖਜ਼ਤ੍ਰੀ ਮੁਖਿ੨ ਅਤਿ ਦੁਖ ਪੈਕੈ+।
ਲਵਪੁਰਿ ਗਏ ਫਿਰਾਦੀ੩ ਸਾਰੇ।
ਢਿਗ ਅਕਬਰ ਕੇ ਜਾਇ ਪੁਕਾਰੇ ॥੩੪॥
ਤੁਮ ਮਿਰਯਾਦਾ ਰਾਖਨ ਹਾਰੇ।
ਬਿਗਰਤਿ ਕੋ ਜਗ ਦੇਤਿ ਸੁਧਾਰੇ।
ਗੋਇੰਦਵਾਲ ਅਮਰ ਗੁਰੁ ਹੋਵਾ।
ਭੇਦ ਬਰਨ ਚਾਰਹੁਣ ਕਾ ਖੋਵਾ ॥੩੫॥
ਰਾਮ ਗਾਇਤ੍ਰੀ ਮੰਤ੍ਰ ਨ ਜਪੈ।
ਵਾਹਿਗੁਰੂ ਕੀ ਥਾਪਨ ਥਪੈ੪।
-ਜੁਗ ਚਾਰਹੁਣ ਮਹਿਣ ਕਹੀਣ ਨ ਹੋਈ।
ਜਿਮਿ ਮਿਰਯਾਦ ਬਿਗਾਰੀ ਸੋਈ ॥੩੬॥
ਸ਼੍ਰਤਿ ਸਿੰਮ੍ਰਤਿ ਕੇ ਰਾਹੁ ਨ ਚਾਲੇ।
ਮਨ ਕੋ ਮਤਿ ਕਰਿ ਭਏ ਨਿਰਾਲੇ।
ਹਮਰੀ ਕਰਹੁ ਅਦਾਲਤ੫ ਏਹੀ।
ਦ੍ਰਿੜ ਹੁਇ ਧਰਮ ਸੁ ਰਾਜ ਬ੍ਰਿਧੇਹੀ੬ ॥੩੭॥
ਪਸਰ ਜਾਇ੭ ਸਭਿ ਜਗਤ ਬਿਸਾਲਾ।
ਪੁਨ ਮੁਸ਼ਕਲ ਇਹੁ ਟਲਹਿ ਨ ਟਾਲਾ੮।
ਸੁਨਿ ਅਕਬਰ ਨੇ ਦੀਨ ਦਿਲਾਸਾ।
ਕਰਹੁਣ ਨਾਅੁਣ ਰਾਖਹੁ ਭਰਵਾਸਾ ॥੩੮॥
ਤਿਨ ਕੋ ਇਸ ਥਲ ਲੇਹਿਣ ਬੁਲਾਈ।
ਸਭਿ ਬਿਧਿ ਬੂਝਹਿਣ ਬਿਚ ਸਮੁਦਾਈ੯।
ਅਪਨੀ ਬਾਤ ਤਬਹਿ ਤੁਮ ਕਰੋ।


੧ਇਸ ਰੀਤੀ ਤੋਣ।
੨ਆਗੂ।
+ਪਾ:-ਦਿਜ ਖਜ਼ਤ੍ਰੀ ਮੁਖ ਮੁਖਿ ਦੁਖਿ ਪੈਕੈ।
੩ਪੁਕਾਰ ਕਰਨ ਵਾਲੇ ਹੋਕੇ।
੪ਰਚਨਾ ਰਚਦੇ ਹਨ।
੫ਇਨਸਾਫ।
੬(ਆਪ ਦਾ) ਰਾਜ ਵਧੇਗਾ।
੭ਭਾਵ, ਇਹ ਨਵੀਣ ਮਿਰਯਾਦਾ ਜੇ ਫੈਲ ਜਾਏਗੀ।
੮ਹਟਾਇਆਣ ਨਾ ਹਟੇਗੀ (ਇਹ ਚਾਲ)।
੯ਸਾਰਿਆਣ ਦੇ ਵਿਚ ਪੁਜ਼ਛਾਂਗੇ।

Displaying Page 395 of 626 from Volume 1