Sri Gur Pratap Suraj Granth

Displaying Page 395 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੪੦੮

੫੬. ।ਸੰਸਰਾਵ ਡੇਰਾ, ਬੇਰੀ। ਬਾ ਵਿਚ ਨਿਵਾਸ॥
੫੫ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੫੭
ਦੋਹਰਾ: ਬਿਹਸ ਕਹੋ ਸਤਿਗੁਰੁ ਤਬਹਿ, ਫਜ਼ਗੋ ਨਿਕਟਿ ਬੁਲਾਇ।
ਸਿਜ਼ਖਨਿ ਗ੍ਰਿਹ ਤੇ ਕਾਰ ਗੁਰੁ, ਲੇ ਕੀਨਸਿ ਇਕਥਾਇ੧ ॥੧॥
ਚੌਪਈ: ਸੋ ਅਬਿ ਅਰਪਨ ਕੀਜਹਿ ਆਨਿ।
ਹਮ ਚਾਹਤਿ ਆਗੈ ਪ੍ਰਸਥਾਨ।
ਹਾਥ ਜੋਰਿ ਤਿਨ ਸਕਲ ਸੁਨਾਈ।
ਕਹੋ ਜੁ ਮੈਣ ਆਗੇ ਇਕਥਾਈ੨ ॥੨॥
ਸੋ ਗਿਨ ਗਿਨ ਪੈਸੇ ਲਗ੩ ਸਾਰੇ।
ਹੁੰਡੀ ਕੋ ਕਰਾਇ ਬਹੁ ਬਾਰੇ।
ਰਹੋ ਹਗ਼ੂਰ ਪੁਚਾਵਤਿ ਸੋਈ।
ਛਾਨੀ੪ ਨਹੀਣ ਆਪ ਤੇ ਕੋਈ ॥੩॥
ਅਬਿ ਬਾਕੀ ਜੇਤਿਕ ਧਨ ਕੀਨਾ।
ਸੋ ਸਭਿ ਚਹੌਣ ਆਪ ਕੋ ਦੀਨਾ।
ਇਮ ਕਹਿ ਦਯੋ ਦਰਬ ਕੋ ਆਨਿ।
ਜੋ ਸਿਜ਼ਖਨਿ ਤੇ ਲੀਨਿ ਮਹਾਨ ॥੪॥
ਪਿਖਿ ਸਤਿਗੁਰ ਨੇ ਤਿਹ ਸੋਣ ਕਹੋ।
ਅਪਰ ਲਾਅੁ ਜੋ ਬਾਕੀ ਰਹੋ।
ਹਮਰੇ ਹਿਤ ਜੋ ਕਿਛ ਕਿਸ ਦੀਨਾ।
ਸੋ ਅਬਿ ਦੇਹੁ ਜੁ ਤੁਵ ਕਰ ਲੀਨਾ ॥੫॥
ਸੁਨਿ ਫਜ਼ਗੋ ਮਨ ਮਹਿ ਬਿਸਮਾਨੋ।
-ਇਹ ਕਾ ਸਤਿਗੁਰ ਬਾਕ ਬਖਾਨੋਣ।
ਮੋ ਢਿਗ ਤਅੁ ਅਬਿ ਕੁਛ ਨਹਿ ਰਹੋ।
ਇਹ ਕਿਮ ਜਾਚਹਿ, ਕਾ ਅੁਰ ਲਹੋ? ॥੬॥
ਕੂਰ ਬਾਕ ਇਹ ਕਹੈਣ ਨ ਕੋਣ ਹੂੰ।
ਮੁਝ ਢਿਗ ਰਹੋ ਨ, ਸਤਿ ਭੀ ਯੌਣ ਹੂੰ੫-।
ਚਿਤ ਚਿਤਵਤਿ ਬਿਤਵਤਿ੬ ਤਿਸ ਕਾਲ।


੧ਤੂੰ ਲੈ ਕੇ ਇਕਜ਼ਠੀ ਕੀਤੀ ਹੈ।
੨ਇਕਜ਼ਠੀ ਕੀਤੀ ਸੀ।
੩ਪੈਸੇ ਪੈਸੇ ਤਕ।
੪ਗੁਜ਼ਝੀ।
੫ਇਹ ਬੀ ਸਜ਼ਚ ਹੈ ਕਿ ਮੇਰੇ ਪਾਸ (ਬਾਕੀ ਕੁਛ) ਨਹੀਣ ਰਹਿਆ।
੬ਬੀਤਿਆ।

Displaying Page 395 of 437 from Volume 11