Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੪੧੨
੫੪. ।ਬੀਬੀ ਵੀਰੋ ਸੂਰਜ ਮਲ ਤੇ ਸ੍ਰੀ ਅਂੀਰਾਏ ਜੀ ਜਨਮ॥
੫੩ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੫੫
ਦੋਹਰਾ: ਸ਼੍ਰੀ ਗੁਰਦਿਜ਼ਤਾ ਪੁਤ੍ਰ ਤਹਿ, ਲਾਏ ਸਤਿਗੁਰੁ ਤੀਰ।
ਲੀਨਿ ਅੰਕ ਦੁਲਰਾਵਤੇ, ਮ੍ਰਿਦੁਲ ਬਾਕ ਤੇ ਧੀਰ ॥੧॥
ਚੌਪਈ: ਜਥਾ ਜੋਗ ਸਭਿ ਕੋ ਸਨਮਾਨਾ।
ਸਿਜ਼ਖ ਮਸੰਦ ਸੁਭਟ ਜੇ ਨਾਨਾ।
ਪੁਨ ਅੁਠਿ ਨਿਜ ਮੰਦਿਰ ਕੋ ਗਏ।
ਖਾਨ ਪਾਨ ਨਾਨਾ ਬਿਧਿ ਕਏ ॥੨॥
ਸੰਧਾ ਸਮੈ ਸੁ ਦੀਪਕਮਾਲਾ।
ਜਹਿ ਕਹਿ ਕੀਨਸਿ ਭਯੋ ਅੁਜਾਲਾ।
ਸ਼੍ਰੀ ਹਰਿਮੰਦਰ ਕੇ ਚਹੁੰਦਿਸ਼ਿ ਮੈਣ।
ਦੀਪਕ ਬਾਰ ਧਰੇ ਘ੍ਰਿਤਿ ਜਿਸ ਮੈਣ ॥੩॥
ਸ਼੍ਰੀ ਅੰਮ੍ਰਿਤਸਰ ਕੀ ਸੌਪਾਨ।
ਜਹਿ ਕਹਿ ਕੀਨਿ ਪ੍ਰਕਾਸ਼ ਮਹਾਨ।
ਸੁਪਤਿ ਜਥਾ ਸੁਖ ਰਾਤਿ ਬਿਤਾਈ।
ਜਾਮ ਨਿਸਾ ਤੇ ਗੁਰੂ ਨਹਾਈ ॥੪॥
ਗਾਇ ਰਬਾਬੀ ਆਸਾਵਾਰ।
ਸਜ਼ਤਿਨਾਮ ਸਿਮਰਨ ਜੈਕਾਰ।
ਬੈਠਹਿ ਸਤਿਗੁਰੁ ਲਾਇ ਦਿਵਾਨ।
ਆਵਹਿ ਸਿਜ਼ਖ ਅਨਿਕ ਲੈ ਗਾਨ ॥੫॥
ਇਸੀ ਪ੍ਰਕਾਰ ਬਿਤੇ ਬਹੁ ਮਾਸ।
ਸਤਿਗੁਰੁ ਬਿਲਸਤਿ ਬਿਬਿਧਿ ਬਿਲਾਸ।
ਧਰਿ ਦਮੋਦਰੀ ਗਰਭ ਦੁਤਿਯ ਤਬਿ।
ਕੇਤਿਕ ਮਾਸ ਬਿਤਾਵਨਿ ਕਿਯ ਜਬਿ ॥੬॥
ਭਈ ਪ੍ਰਸੂਤਾ ਜਨਮੀ ਕੰਨਾ।
ਬਡ ਭਾਗਨਿ ਸਭਿਹਿਨਿ ਤੇ ਧੰਨਾਂ।
ਸ਼੍ਰੀ ਗੰਗਾ ਨੇ ਤਾਹਿ ਨਿਹਾਰਾ।
ਬੀਰੋ! ਨਾਮ ਬਿਚਾਰ ਅੁਚਾਰਾ ॥੭ ॥
ਮਾਤ ਕਰਤਿ ਪ੍ਰਤਿਪਾਲਾ ਘਨੀ।
ਪਾਰੀ ਸੁਤਾ ਪ੍ਰੇਮ ਕੇ ਸਨੀ।
ਕਬਿ ਦਾਦੀ ਲੇ ਅੰਕ ਦੁਲਾਰਹਿ।
ਗੁਰੁ ਘਰ ਜਨਮੀ ਪੁੰਨ ਅੁਦਾਰਹਿ ॥੮॥