Sri Gur Pratap Suraj Granth

Displaying Page 399 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੪੧੨

੫੯. ।ਦੋਵੇਣ ਪੁਜ਼ਤ੍ਰ ਕਿਵੇਣ ਪਰਖੇ ਸਨ?॥
੫੮ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੬੦

ਦੋਹਰਾ: ਪੂਰਬ ਭੀ ਪਰਖੇ ਹੁਤੇ, ਦੋਨਹੁ ਪੁਜ਼ਤ੍ਰ ਬਿਸਾਲ।
ਜਗ ਗੁਰਤਾ ਕੇ ਅੁਚਿਤ ਕੋ, ਲੇ ਸਿਖ ਕਰਹਿ ਨਿਹਾਲ੧ ॥੧॥
ਚੌਪਈ: ਸ਼੍ਰੋਤਾ ਇਮ ਸੁਨਿ ਕੈ ਸੁਖ ਪਾਇ।
ਬੂਝਨਿ ਲਗੇ ਕਥਾ ਇਸ ਭਾਇ।
ਦੋਨੋ ਸੁਤ ਪਰਖੇ ਤਿਮ ਕਹੋ।
ਤੁਮ ਸਰਬਜ਼ਗ ਸਰਬ ਕਹੁ ਲਹੋ ॥੨॥
ਕੋ ਪੂਰਾ ਅੁਤਰੋ ਕੋ ਛੂਛਾ?
ਕਹੋ ਪ੍ਰਸੰਗ ਸਭਿਨਿ ਹਮ ਪੂਛਾ।
ਸ਼੍ਰੀ ਗੁਰਬਖਸ਼ ਸਿੰਘ ਸੁਨਿ ਐਸੇ।
ਕਥਾ ਕਹਨਿ ਲਗਿ ਬੀਤੀ ਜੈਸੇ ॥੩॥
ਸ਼੍ਰੀ ਗੁਰਬਖਸ਼ ਸਿੰਘਅੁ ਵਾਚ ॥
ਚੌਪਈ: ਸੁਨਹੁ ਕਥਾ ਬਾਣਛਤਿ ਫਲ ਦਾਨੀ।
ਸ਼੍ਰੀ ਸਤਿਗੁਰ ਸ਼ਰਧਾ ਰਜਧਾਨੀ।
ਜਿਸ ਤੇ ਜਨਮ ਮਰਨ ਕਟਿ ਜਾਇ।
ਅਬਚਲ ਪਦਵੀ ਬਿਖੈ ਸਮਾਇ ॥੪॥
ਏਕ ਸਮੇਣ ਸਤਿਗੁਰ ਕੇ ਤੀਰ।
ਏਕ ਸਿਜ਼ਖ ਆਯਹੁ ਮਤਿ ਧੀਰ।
ਬ੍ਰਿੰਦ ਸੰਗਤੀ ਸੰਗ ਲਗਾਏ।
ਦਰਸ਼ਨ ਕਰਨਿ ਹੇਤੁ ਚਲਿ ਆਏ ॥੫॥
ਅਨਿਕ ਅੁਪਾਇਨ ਅਰਪਨਿ ਕੀਨਿ।
ਅਘਨਾਸ਼ਨ ਚਰਨਨਿ ਚਿਤ ਦੀਨਿ।
ਬਿਕਸੋ ਰਿਦਾ ਕਮਲ ਅਨੁਹਾਰੀ।
ਸਤਿਗੁਰੂ ਸੂਰਜ ਦਰਸ ਨਿਹਾਰੀ ॥੬॥
ਸ਼੍ਰੀ ਹਰਿਰਾਇ ਮਯੰਕ ਮਨਿਦ।
ਚਖ ਚਕੋਰ ਭੇ ਸਿਜ਼ਖਨਿ ਬ੍ਰਿੰਦ।
ਮ੍ਰਿਦੁਜ਼ਲ ਚਰਨ ਸੁੰਦਰ ਅਰਬਿੰਦੁ।
ਮਨ ਦਾਸਨਿ ਕੇ ਥਿਰੇ ਮਲਿਦ ॥੭॥


੧(ਜੇ ਗੁਰਤਾ) ਲੈ ਕੇ ਸਿਜ਼ਖਾਂ ਲ਼ ਨਿਹਾਲ ਕਰੇਗਾ। (ਅ) ਜੋ (ਸਾਡੀ ਸਿਖਿਆ ਲ਼ ਲੈ ਕੇ) ਜਗਤ ਲ਼ ਨਿਹਾਲ
ਕਰੇਗਾ।

Displaying Page 399 of 412 from Volume 9