Sri Gur Pratap Suraj Granth

Displaying Page 40 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੫੨

੬. ।ਨੈਂੇ ਦਾ ਟਿਜ਼ਲਾ॥
੫ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੭
ਦੋਹਰਾ: ਕੇਸਰ, ਏਲਾ ਜੁਗਮ ਬਿਧਿ੧,
ਖਾਰਕ, ਦਾਖਨਿ ਬ੍ਰਿੰਦ।
ਖੋਪਾ, ਗਰੀ, ਬਿਦਾਮ ਕੀ,
ਆਨੇ ਸਕਟ ਬਿਲਦ ॥੧॥
ਚੌਪਈ: ਜਹਿ ਕਹਿ ਤੇ ਘ੍ਰਿਤ ਸੈਣਕਰ ਮਨੇ੨।
ਤਿਲ, ਜਵ, ਤੰਦੁਲ ਲੇ ਕਰਿ ਘਨੇ।
ਸੰਚੈ ਭਯੋ ਅਨਦਪੁਰਿ ਆਇ।
ਚਹੈਣ ਸੁ ਵਸਤੂ੩ ਸਕਲ ਅਨਾਇ ॥੨॥
ਸਰਬ ਸਮਿਜ਼ਗ੍ਰੀ ਹੋਯਸਿ ਤਾਰੀ।
ਲਿਯੋ ਬਿਜ਼ਪ੍ਰ ਕੋ ਨਿਕਟ ਹਕਾਰੀ।
ਆਸ਼ਿਖ ਦੇ ਕਰਿ ਬੈਠੋ ਪਾਸੀ।
ਸ਼੍ਰੀ ਕਲੀਧਰ ਗਿਰਾ ਪ੍ਰਕਾਸ਼ੀ ॥੩॥
ਦਿਜਬਰ! ਸੁਨੋ ਜੁ ਆਇਸੁ ਦਈ।
ਸਕਲ ਵਸਤੁ ਇਕਠੀ ਹੁਇ ਗਈ।
ਹਮਨਿ ਕਰਨਿ੪ ਪਠਿ ਮੰਤ੍ਰਨਿ ਸੰਗ।
ਤਿਥ ਸ਼ੁਭ ਪਿਖਿ ਤੁਮ ਕਰਹੁ ਅਭੰਗ੫ ॥੪॥
ਕੇਸ਼ਵ ਕਹੋ ਬਿਧਾਨ ਕਰੈਹੌਣ੬।
ਲਾਖ ਦਰਬ ਕੀ ਦਛਨਾ ਲੈਹੌਣ*।
ਜੇਤਿਕ ਬਿਧਿ ਬੇਦੋਕਤਿ ਅਹੈ।
ਤੰਤ੍ਰੋਕਤਿ ਸ਼ਾਸਤ੍ਰ ਮਹਿ ਕਹੈ ॥੫॥
ਜਥਾ ਕਰਮ ਸਗਰੀ ਕਰਿਵਾਵੌਣ।
ਮਹਾਂ ਅਰੰਭ ਸਰਬ ਪੁਰਵਾਵੌਣ।
ਬਿਦਤਿ ਹੋਨਿ ਕੈਧੌਣ ਹੁਇ ਨਾਹੀ।
ਇਹ ਸਭਿ ਸ਼ਕਤਿ ਆਪ ਕੇ ਪਾਹੀ ॥੬॥

੧ਲਾਚੀਆਣ ਦੋਹਾਂ ਤਰ੍ਹਾਂ ਦੀਆਣ (ਛੋਟੀਆਣ, ਵਜ਼ਡੀਆਣ)।
੨ਸੈਣਕੜੇ ਮਨ।
੩ਸਾਰੀ ਚਾਹੀਦੀ ਵਸਤੂ।
੪ਹਵਨ ਕਰਨਾ।
੫ਇਕ ਰਸ।
੬(ਸਭ ਕੁਛ) ਵਿਧੀ ਸਹਿਤ ਕਰਾਣਗਾ (ਪਰ)।
*ਧਨ ਦੇ ਯਾਚਕ (ਪੰਡਤਾਂ) ਪ੍ਰਤੀ ਸ਼੍ਰੀ ਮੁਖ ਵਾਕ ਇਹ ਹਨ:-ਲਾਗਿ ਫਿਰਿਓ ਧਨ ਆਮ ਜਿਤੈ ਤਿਤ ਲੋਕ ਗਯੋ
ਪਰਲੋਕ ਗਵਾਯੋ ॥ ੩ ॥ ।੩੩ਸਵਯੇ॥।

Displaying Page 40 of 448 from Volume 15