Sri Gur Pratap Suraj Granth

Displaying Page 40 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੫੨

੬. ।ਮਾਲਵੀਹ ਪਰਬਤ ਤੇ ਸੈਲ॥
੫ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੭
ਦੋਹਰਾ: ਸਕਲ ਸੈਲਪਤਿ ਮੇਲ ਕਰਿ, ਤੀਰਥ ਮੇਲੇ ਮਾਂਹਿ।
ਦਾਨ ਮਹਾਂਨ ਸ਼ਨਾਨ ਤਨ, ਬਹੁਤ ਠਾਨਿ ਚਿਤ ਲਾਹਿ੧* ॥੧॥
ਚੌਪਈ: ਕੰਚਨ ਗ਼ੀਨ ਤੁਰੰਗ ਸ਼ਿੰਗਾਰੇ।
ਕਿਨਹੁ ਮਤੰਗ ਦਿਯੇ ਮੁਲ ਭਾਰੇ।
ਬਸਤ੍ਰ ਸ਼ਸਤ੍ਰ ਅਰੁ ਦਰਬ ਬਿਸਾਲਾ।
ਨ੍ਰਿਪਨਿ ਦਾਨ ਦੇ੨ ਬਹੁ ਤਿਸ ਕਾਲਾ ॥੨॥
ਕਰਿ ਕਰਿ ਮੇਲਾ ਬਾਸੁਰ ਤੀਨ।
ਮੁਦਤਿ ਭਏ ਨਾਰੀ ਨਰ ਪੀਨ੩।
ਰੁਖਸਦ ਹੇਤ ਗੁਰੂ ਢਿਗ ਆਏ।
ਸਭਿ ਕੋ ਸਿਰੋਪਾਅੁ ਪਹਿਰਾਏ+ ॥੩॥
ਕਰਿ ਕਰਿ ਨਮੋ ਨਿਕੇਤ ਸਿਧਾਰੇ।
ਮਗ ਮਹਿ ਗੁਰ ਕੋ ਸੁਜਸ ਅੁਚਾਰੇ।
ਨਿਜ ਨਿਜ ਨਗਰ ਪਹੂਚੇ ਜਾਈ।
ਪੁਰੀ ਕਾਮਨਾ ਪਿਖਿ ਸੁਖਦਾਈ ॥੪॥
ਕਲੀਧਰ ਤਹਿ ਰਹੇ ਪਿਛਾਰੀ।
ਮਜ਼ਜਨ ਠਾਨਹਿ ਤੀਰਥ ਬਾਰੀ੪।
ਵਹਿਰ ਅਖੇਰ ਕਰਹਿ ਬਨ ਮਾਂਹੀ।
ਸੈਲਨਿ ਸੈਲ ਕਰਹਿ ਅਵਗਾਹੀ ॥੫॥
ਜਾਤਿ ਅਨੇਕ੫ ਤਰੋਵਰੁ ਠਾਂਢੇ।
ਦਲ ਫਲ ਸੰਕਲ੬ ਛਾਯਾ ਗਾਢੇ।
ਚਢਿ ਕਰਿ ਦੂਰ ਸੁਚੇਤਾ ਕਰਿਹੀਣ।
ਨਏ ਸਥਲ ਸੈਲਨਪਰ ਫਿਰਿਹੀਣ ॥੬॥
++ਇਕਦਿਨ ਦੂਰ ਗਏ ਜਗਸਾਮੀ।


੧ਚਿਤ ਵਿਚ ਲਾਹਾ (ਸਮਝਕੇ)।
*ਪਾ:-ਚਾਹਿ।
੨ਰਾਜਿਆਣ ਨੇ ਦਾਨ ਦਿਤਾ।
੩ਸਾਰੇ। (ਅ) ਬਹੁਤ।
+ਪਾ:-ਸਿਰੋਪਾਅੁ ਹਰਖਾਏ।
੪ਜਲ ਵਿਚ।
੫ਅਨੇਕ ਜਾਤੀਆਣ ਦੇ।
੬ਪਜ਼ਤੇ ਤੇ ਫਲਾਂ ਨਾਲ ਪੂਰਨ।
++ਇਹ ਸੌ ਸਾਖੀ ਦੀ ੪੧ਵੀਣ ਸਾਖੀ ਹੈ।

Displaying Page 40 of 498 from Volume 17