Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੧੫
ਚਿਰੰਕਾਲ ਪਠਿ ਪਾਵਹਿ ਜੈਸੇ੧।
ਬੋਲੇ ਰਾਮਦਾਸ ਸੰਗ ਸ਼ਾਹੂ।
ਪਠਹਿਣ ਗਾਇਜ਼ਤ੍ਰੀ ਹਮ ਤੁਮ ਪਾਹੂ ॥੨੦॥
ਅਰਥ ਸਮੇਤਿ ਸੁਨਾਵਹਿਣ ਸਾਰੀ।
ਜੋ ਆਸ਼ੈ੨ ਹੈ ਤਾਂਹਿ ਮਝਾਰੀ।
ਸਭਿ ਕੇ ਬੀਚ ਪਾਠ ਤਿਸ ਪਢੇ।
ਪਾਪ ਪੁੰਨ ਸਭਿ ਇਨ ਸਿਰ ਚਢੇ੩ ॥੨੧॥
ਇਮਿ ਕਹਿ ਧੁਨਿ ਕੀਨਸਿ ਇਸ ਭਾਂਤਿ।
ਸਕਲ ਅਰਥ ਕੋ ਕਹਿ੪ ਬਜ਼ਖਾਤ।
ਓਅੰਕਾਰ ਅੁਚਾਰਨ ਕਰੋ+।
ਸੁਨਿ ਧੁਨਿ ਬਾਯੂ ਗਮਨਤਿ ਥਿਰੋ੫ ॥੨੨॥
ਪਾਥਰ ਮ੍ਰਿਦੁਲ ਤਹਾਂ ਹੁਇ ਗਏ।
ਸੁਨਿ ਸਭਿ ਲੋਕ ਬਿਸਮਤੇ ਭਏ।
ਦ੍ਰਵੋ ਸੁ ਮਨ ਸਭਿ ਕੋ ਤਿਸਕਾਲ।
ਤੂਸ਼ਨਿ ਪੰਡਤਿ ਕੀਨਿ ਬਿਸਾਲ ॥੨੩॥
੧ਜਿਵੇਣ (ਕੋਈ) ਚਿਰ ਕਾਲ ਪੜ੍ਹਕੇ ਪ੍ਰਾਪਤ ਕਰਦਾ ਹੈ।
੨ਸਿਧਾਂਤ।
੩ਹਿੰਦੂ ਨਿਸਚੇ ਮੂਜਬ ਗਾਯਤ੍ਰੀ ਦਾ ਪਾਠ ਮਲੇਛ ਸਭਾ ਵਿਚ ਤੇ ਖਾਸ ਸਾਧਨ ਤੋਣ ਬਿਨਾਂ ਪੜ੍ਹਨਾਂ ਵਿਹਤ ਨਹੀਣ,
ਅੁਸ ਨਿਸ਼ਚੇ ਵਲ ਇਸ਼ਾਰਾ ਕਰਕੇ ਸ਼੍ਰੀ ਜੇਠਾ ਵੀ ਵੰਗ ਨਾਲ ਇਹ ਵਾਕ ਕਹਿਣਦੇ ਹਨ।
੪ਅਰਥ ਕਹੇ ਪ੍ਰਗਟ, ਅਗੇ ਅੰਕ ੨੭ ਵਿਚ ਬੀ ਲਿਖਿਆ ਹੈ,
ਅਰਥ ਸਹਤ ਗਾਇਜ਼ਤ੍ਰੀ ਬਖਾਨੀ।
+ਕਵਿ ਜੀ ਇਸ ਤੋਣ ਪਹਿਲੇ ਕਹਿ ਆਏ ਹਨ ਕਿ ਗਾਯਤ੍ਰੀ ਦੀ ਧੁਨਿ ਤੇ ਅਰਥ ਪ੍ਰਗਟ ਕਰਕੇ ਦਜ਼ਸ ਦਿਜ਼ਤੇ,
ਫੇਰ ਅੁਨ੍ਹਾਂ ਅੁਚਾਰਿਆ ਹੈ ਓਅੰਕਾਰ।
ਇਹ ਪਦ ਸਿਖ ਲੇਖਕ ਗੁਰਬਾਣੀ ਦੇ ੴ ਲਈ ਅਕਸਰ ਵਰਤ ਲੈਣਦੇ ਹਨ। ਸੋ ਕਵਿ ਜੀ ਦਾ ਆਸ਼ਾ
ਜਾਪਦਾ ਹੈ ਕਿ ਗੁਰ ਘਰ ਦੇ ਇਕ ਓਅੰਕਾਰ ਦੀ ਧੁਨਿ ਸ਼੍ਰੀ ਰਾਮਦਾਸ ਜੀ ਨੇ ਕੀਤੀ ਜਿਸ ਨਾਲ ਸਭ
ਸਮਾਧੀ ਹੋ ਗਏ। ਕਵਿ ਜੀ ਇਹ ਨਹੀਣ ਕਹਿਣਦੇ ਕਿ ਓਅੰਕਾਰ ਦੇ ਮਗਰੋਣ ਅੁਹਨਾਂ ਨੇ ਭੂਰ ਭਵਾ ਸਾਹਾ ਤਜ਼ਤ
ਵਿਤਰ ਆਦਿ ਵਾਕ ਹੋਰ ਬੀ ਕਹੇ ਜਿਸ ਤੋਣ ਇਸ ਵੇਲੇ ਗਾਯਤ੍ਰੀ ਦਾ ਅੁਚਾਰਨ ਸਿਜ਼ਧ ਹੋ ਸਜ਼ਕੇ, ਗਾਯਤ੍ਰੀ ਦਾ
ਅੁਚਾਰ ਤੇ ਅਰਥ ਪਹਿਲਾਂ ਹੋ ਚੁਜ਼ਕਾ ਹੈ।
ਵਾਰਤਕ ਮਹਿਮਾ ਪ੍ਰਕਾਸ਼ ਵਿਚ ਭੀ ਲਿਖਿਆ ਹੈ ਕਿ ਸ਼੍ਰੀ ਜੇਠਾ ਜੀ ਨੇ ਸਤਿਗੁਰੂ ਜੀ ਦਾ ਮੰਤ ਅਤੇ
ਗੁਰਬਾਣੀ ਸਭਾ ਵਿਚ ਸੁਣਾਈ।
ਫਰਿਆਦੀਆਣ ਨੇ ਗੁਰਬਾਣੀ ਪਰ ਅੁਪਰ ਛੰਦ ੧੮ ਵਿਚ ਤਰਕ ਕੀਤੀ ਹੈ। ਸੋ ਪਹਿਲਾਂ ਵਾਦੀਆਣ ਦੇ ਇਸ
ਦਾਵੇ ਲ਼ ਖੰਡਨ ਕੀਤਾ ਕਿ ਇਨ੍ਹਾਂ ਲ਼ ਗਾਯਤ੍ਰੀ ਆਦਿ ਦੀ ਸੋਝੀ ਨਹੀਣ, ਫਿਰ ਵਾਦੀਆਣ ਦੇ ਦੂਸਰੇ ਦਾਅਵੇ ਲ਼
ਖੰਡਨਾ ਅਵਜ਼ਸ਼ਕ ਹੈ ਕਿ ਇਨ੍ਹਾਂ ਨਵੀਣ ਬਾਣੀ ਰਚੀ ਹੈ। ਅੁਸ ਬਾਣੀ ਦੀ ਗੌਰਵਤਾ ਅਕਬਰ ਦੇ ਦਿਲ ਤੇ
ਬਿਠਾਅੁਣੀ ਗ਼ਰੂਰੀ ਸੀ। ਦੁਇ ਕਾਰਜ ਸ਼੍ਰੀ ਜੀ ਨੇ ਕਰ ਦਿਖਾਏ ਜਿਸ ਤੋਣ ਅਕਬਰ ਲ਼ ਨਿਸ਼ਚਾ ਹੋ ਗਿਆ ਕਿ
ਵਾਦੀਆਣ ਦੀ ਪੁਕਾਰ ਝੂਠੀ ਹੈ, ਏਹ ਸ਼ਾਸਤ੍ਰ ਜਾਣਦੇ ਹਨ, ਅਰ ਗੁਰੂ ਕੀ ਗੁਰਬਾਣੀ ਸ਼ਾਸਤ੍ਰਾਣ ਤੋਣ ਬੀ ਮਹਾਨ
ਅੁਤਮ ਹੈ।
੫ਚਲਦੀ ਹੋਈ ਹਵਾ ਖੜੋ ਗਈ।