Sri Gur Pratap Suraj Granth

Displaying Page 400 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੪੧੨

੪੪. ।ਜੋਗ ਵਰਣਨ॥
੪੩ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੪੫
ਅਥ ਜੋਗ:-
ਸੈਯਾ ਛੰਦ: ਅੰਗ ਜੋਗ ਕੇ ਅਸ਼ਟ ਗਿਨੀਜਹਿ
ਜਮ੧, ਅਰ ਨੇਮ੨, ਸੁ ਆਸਨ, ਤੀਨ।
ਪ੍ਰਾਣਾਯਾਮ੩, ਰੁ ਪ੍ਰਤਾਹਾਰਹਿ,
ਔਰ ਧਾਰਨਾ ਧਾਨ, ਪ੍ਰਬੀਨ।
ਅਸ਼ਟਮ ਅੰਗ ਸਮਾਧਿ, ਲਖੀਜੈ,
੧ਪੂਰਬ ਯਮ: ਪੰਦਰਾਣ ਬਿਧਿ ਚੀਨ*।
ਲਯ, ਵਿਖੇਪ, ਪਰਮਾਦਿ, ਜੁ ਨਿਦ੍ਰਾ,
ਇਨ ਚਾਰਨ ਤੇ ਮਨ ਹੁਇ ਹੀਨ੨ ॥੧॥
ਜਥਾ ਲਾਭ ਸੰਤੁਸ਼ਟ ਰਹਿਨ ਦੈ੩,
ਮੌਨ ਤਜਨਿ ਮਿਥਾ ਬਚ ਹੋਇ੪।
ਸ਼ਬਦਾਦਿਕ ਕੇ ਵਿਖਯ ਤਯਾਗਨਿ
ਇੰਦ੍ਰਯ ਨਿਗ੍ਰਹਿ ਯਾਂ ਕੋ ਜੋਇ੫।
ਦਯਾ ਭੂਤ ਪ੍ਰਾਣੀ ਸੰਗ ਵੈਰ ਨ੬,
ਆਰਜਵ ਬਿਨਾ ਕੁਟਲਤਾ ਜੋਇ੭।
ਦਾਖਂ ਵਿਵਹਾਰਨ ਮਹਿ ਚਾਤੁਰ
ਆਗ੍ਰਹਿ+ ਕੋ ਤਯਾਗਨੋ ਸੋਇ੮ ॥੨॥
ਮਨ ਤੇ ਕਰੈ++ ਨ ਦੰਭ ਕਮਾਵੈ
ਇਕ ਲਾਲਸ ਕਰਿਬੇ ਕਲਾਨ੯।


੧(ਹੁਣ ੧. ਯਮ ਚਲਿਆ)।
*ਯੋਗ ਦਰਸ਼ਨ ਵਿਚ ਪੰਜ ਯਮ ਗਿਂੇ ਹਨ ਪਰ ਯਾਗਵਲਕ ਸਿੰਮ੍ਰਤੀ ਪਾਰਸਕਾਰ ਗ੍ਰਹ ਸੂਤ੍ਰਾਣ ਵਿਚ ਯਮ ੧੦
ਗਿਂੇ ਹਨ।
੨(ਪਹਿਲਾ ਯਮ ਹੈ ਨਿਰਆਲਸਤਾ:-) ਲਯ, ਵਿਖੇਪ, ਪ੍ਰਮਾਦਿ, ਨਿਦ੍ਰਾ ਇਨ੍ਹਾਂ ਚੌਹਾਂ ਤੋਣ ਮਨ ਸਫਾ ਕਰੇ।
੩ਦੂਜਾ (ਸੰਤੋਖ) ਜੋ ਮਿਲੇ ਅੁਸ ਪਰ ਰਾਗ਼ੀ ਰਹਿਂਾ।
੪(ਤੀਸਰਾ ਹੈ) ਮੌਨ (ਅਰਥਾਤ) ਮਿਥਿਆ ਬਚਨਾਂ ਦਾ ਤਿਆਗ।
੫(ਚੌਥਾ ਹੈ) ਇੰਦ੍ਰਯ ਨਿਗ੍ਰਹ:-(ਇੰਦ੍ਰੀਆਣ) ਦਾ ਸ਼ਬਦ ਆਦਿ ਵਿਸ਼ਿਆਣ ਲ਼ ਤਾਗਣਾ।
੬(ਪੰਜਵਾਣ ਹੈ) ਦਇਆ, ਕਿਸੇ ਪ੍ਰਾਣਧਾਰੀ ਜੀਵ ਨਾਲ ਵੈਰ ਨਾ ਹੋਣਾ।
੭(ਛੇਵਾਣ ਹੈ) ਆਰਜਵ:-ਜੋ ਕੁਟਿਲਤਾ ਤੋਣ ਬਿਨਾਂ ਹੋਣਾ ਹੈ।
+ਪਾ:-ਅਜ਼ਗ੍ਰਾਹ।
੮(ਸਜ਼ਤਵਾਣ ਹੈ) ਦਾਖਂ:-ਵਿਵਹਾਰਾਣ ਵਿਚ ਚਤੁਰ ਹੋਣਾ ਤੇ ਹਠ ਦਾ ਤਿਆਗ।
++ਇਕ ਥਾਂ ਪਾਠ ਕਦੇ ਬੀ ਦੇਖਂ ਵਿਚ ਆਯਾ ਹੈ।
੯(ਅਜ਼ਠਵਾਣ ਹੈ) ਨਿਰਦੰਭਤਾ:-ਨਾਂ ਮਨ ਨਾਲ ਦੰਭ ਕਰੇ ਨਾਂ ਕਮਾਵੈ (ਕੇਵਲ) ਇਕ (ਆਪਣੇ) ਕਲਾਂ ਦੀ
ਇਜ਼ਛਾ ਰਖੇ।

Displaying Page 400 of 498 from Volume 17