Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੧੬
ਸੀਤਲ ਰਿਦੈ ਭਏ ਸਭਿ ਕੇਰ।
ਪ੍ਰਗਟੀ ਪ੍ਰੀਤ ਰਹੇ ਮੁਖ ਹੇਰਿ।
ਅਚਰ ਚਰੇ, ਚਰ ਅਚਰ੧ ਭਏ ਜਬਿ।
ਕਾ ਗਿਨਤੀ ਨਰ ਬਪੁਰਨ ਕੀ ਤਬਿ ॥੨੪॥
ਅਕਬਰ ਅਤਿ ਪ੍ਰਸੰਨ ਹੁਇ ਗੋ।
ਸਭਿਨਿ ਸੁਨਾਇ ਬਖਾਨਤਿ ਭਯੋ।
ਪਰਮੇਸ਼ੁਰ ਦਰਵੇਸ਼ ਜਿ ਦੋਅੂ।
ਨਹੀਣ ਭੇਦ ਏਕੋ ਇਹ ਸੋਅੂ ॥੨੫॥
ਇਨ ਸੋਣ ਸਮਤਾ ਤੁਮ ਹੋਇ ਨਾਂਹੀ।
ਇਹ ਸਾਚੇ ਤੁਮ ਮਿਜ਼ਥਾ ਮਾਂਹੀ੨।
ਬੇਦ ਪੁਰਾਨ ਕਹੋ ਇਨ ਕਰੋ੩।
ਤੁਮ ਕਹਿਬੇ ਮਾਤਰ ਮੇ ਥਿਰੋ੪ ॥੨੬॥
ਕੋਣ ਨ ਕਹਹੁ ਅਬਿ ਸਨਮੁਖ ਬਾਨੀ।
ਅਰਥ ਸਹਤ ਗਾਇਜ਼ਤ੍ਰੀ ਬਖਾਨੀ।
ਇਸ ਮਹਿਣ ਕਰਹੁ ਪ੍ਰਸ਼ਨ ਜੇ ਜਾਨਹੁ।
ਨਾਂਹਿ ਤ ਅਬਿ ਬੰਦਨ ਕੋ ਠਾਨਹੁ ॥੨੭॥
ਪਿਖਿ ਅਕਬਰ ਕੋ ਤੇਜ ਬਿਸਾਲਾ।
ਝੂਠੇ ਹੋਇ ਸਕਲ ਤਿਸ ਕਾਲਾ।
ਬਾਕ ਨ ਕਿਨਹੁ ਅੁਚਾਰਨਿ ਕੀਨਾ।
ਅੁਠਿ ਸਭਿ ਨੇ ਘਰ ਮਾਰਗ੫ ਲੀਨਾ ॥੨੮॥
ਰਾਮਦਾਸ ਕੇ ਸੰਗ ਪਿਛਾਰੀ।
ਬਾਨੀ ਅਕਬਰ ਸ਼ਾਹੁ ਅੁਚਾਰੀ।
ਜਗ ਕੇ ਲੋਕ ਦੁਖਹਿਣ ਤੁਮਿ ਹੇਰ।
ਅਨਿਕ ਭਾਂਤਿ ਕੀ ਨਿਦਾ ਟੇਰਿ ॥੨੯॥
ਯਾਂ ਤੇ ਸਭਿਹਿਨਿ ਕੋ ਮਨ ਰਾਖਨਿ।
ਮਮ ਦਿਸ਼ ਤੇ ਗੁਰ ਸੋਣ ਕਰਿ ਭਾਖਨਿ੬।
ਕਰਨਿ ਤੀਰਥਨ ਕੋ ਇਸ਼ਨਾਨ।
੧ਨਾ ਵਿਚਰਨ ਵਾਲੇ ਚਜ਼ਲਂ ਲਗ ਪਏ, ਤੇ ਚਜ਼ਲਂ ਵਾਲੇ ਜੜ੍ਹ ਹੋ ਗਏ।
੨ਝੂਠ (ਖਿਆਲਾਂ) ਵਿਚ ਹੋ
੩ਬੇਦ ਪੁਰਾਨ ਦੇ ਕਹੇ ਤੇ (ਹਕੀਕਤ ਵਿਚ) ਇਨ੍ਹਾਂ ਨੇ (ਅਮਲ) ਕੀਤਾ ਹੈ।
੪ਟਿਕੇ ਹੋ।
੫ਘਰ ਦਾ ਰਸਤਾ ਫੜਿਆ।
੬ਭਾਵ, ਸੁਨੇਹਾ ਦੇਣਾ।