Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੪੧੩
੪੬. ।ਮੇਲੇ ਤੇ ਸੰਗਤ ਰੋਕ ਰਖੀ॥
੪੫ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੪੭
ਦੋਹਰਾ: +ਸ਼੍ਰੀ ਕਲੀਧਰ ਏਕ ਦਿਨ ਕਰਿ ਤਨ ਸੌਚ ਸ਼ਨਾਨ।
ਬਸਨ ਬਿਭੂਖਨ ਬਰ ਧਰੇ ਪਹਿਰੇ ਸ਼ਸਤ੍ਰ ਸੁਜਾਨ ॥੧॥
ਚੌਪਈ: ਸਿਰ ਪਰ ਸਤਿਗੁਰ ਸ਼ਾਲ੧ ਸਜਾਈ।
ਸੁੰਦਰ ਦਰਸ਼ਨ ਅਧਿਕ ਸੁਹਾਈ।
ਆਨਿ ਸਿੰਘਾਸਨ ਅੂਪਰ ਬੈਸੇ।
ਸੁਰ ਗਨ ਮਹਿ ਸੁਰਪਤਿ੨ ਹੈ ਜੈਸੇ ॥੨॥
ਲਗੋ ਦਿਵਾਨ ਮਹਾਨ ਸੁਜਾਨਾ।
ਚਹੁ ਦਿਸ਼ਿ ਮਹਿ ਸਿਖ ਥਿਰ ਮਤਿਵਾਨਾ।
ਹੁਕਮ ਕਰੋ ਸੰਗਤਿ ਸਮੁਦਾਈ।
ਦਰਸ਼ਨ ਹਿਤ ਬਹੁ ਥਲ ਤੇ ਆਈ ॥੩॥
ਮਨੋਣ ਕਾਮਨਾ ਆਇ ਸੁ ਪਾਵੈ।
ਗਯੋ ਮੇਵੜਾ ਸਭਿਨਿ ਸੁਨਾਵੈ।
ਤਬਿ ਸੰਗਤਿ ਸਗਰੀ ਚਲਿ ਆਈ।
ਦਰਸ਼ਨ ਕਰਤਿ ਭਈ ਸਮੁਦਾਈ ॥੪॥
ਅਧਿਕ ਭੀਰ ਹੋਈ ਚਹੁ ਫੇਰੇ।
ਸਿਜ਼ਖ ਸਿਖਂੀ ਮਿਲੇ ਘਨੇਰੇ।
ਬੈਠੇ ਸ਼ੋਭਤਿ ਗੁਰ ਤਿਸ ਬੇਰੰ।
ਗਨ ਜਜ਼ਛਨ ਮਹਿ ਜਥਾ ਕੁਬੇਰੰ ॥੫॥
ਆਣਖ ਪਾਂਖਰੀ ਕਮਲ ਸਰੀਖੀ।
ਬਡੀ ਭੀਰ ਸੰਗਤ ਦੀ ਦੀਖੀ।
ਸ਼੍ਰੀ ਮੁਖਿ ਤੇ ਫੁਰਮਾਵਨਿ ਕਰੋ।
ਅਬਿ ਕੈ ਮੇਲਾ ਦੀਰਘ ਭਰੋ ॥੬॥
ਦਿਨ ਦੈ ਤੀਨ ਕਿ ਰੋਕ ਰਖੀਜੈ੩।
ਸਿਜ਼ਖ ਸਿਖਂੀ ਜਾਨਿ ਨ ਦੀਜੈ।
ਹੁਕਮ ਸੁਨੋਣ ਸਭਿਹੂੰਨ ਸੁਨਾਏ।
ਬੈਠੇ ਭਟ ਰੋਕੇ ਸਮੁਦਾਏ ॥੭॥
ਕਰਿ ਦਰਸ਼ਨ ਘਰਿ ਚਹਿਤਿ ਸਿਧਾਯੋ।
+ਇਹ ਸੌ ਸਾਖੀ ਦੀ ਤੀਸਰੀ ਸਾਖੀ ਹੈ।
੧ਕਜ਼ਢੇ ਹੋਏ ਪਸ਼ਮੀਨੇ (ਦੀ ਦਸਤਾਰ) ।ਫਾ:, ਸ਼ਾਲ॥।
੨ਇੰਦ੍ਰ।
੩ਰੋਕ ਰਜ਼ਖੋ (ਸੰਗਤ ਲ਼)।