Sri Gur Pratap Suraj Granth

Displaying Page 402 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੧੭

ਅੰਗੀਕਾਰ ਕਰਹਿਣ ਰੁਚਿ ਠਾਨਿ* ॥੩੦॥
ਤੁਮ ਹੋ ਬਡੇ ਰਖਹੁ ਮਿਰਜਾਦਾ।
ਅਰ ਸਭਿਹਿਨਿ ਕੋ ਮਿਟਹਿ ਬਿਬਾਦਾ੧।
ਤੀਰਥ ਪਾਵਨ ਤੁਮ ਤੇ ਹੋਇਣ।
ਮੂਰਖ ਨਰ ਨਹਿਣ ਜਾਨਹਿ ਕੋਇ ॥੩੧॥
ਇਸ ਪ੍ਰਕਾਰ ਕਹਿ ਅਕਬਰ ਸ਼ਾਹੂ!
ਰਾਮਦਾਸ ਕਰਿ ਬਿਦਾ ਅੁਮਾਹੂ।
ਇਕ ਦਿਨ ਅਪਨੇ ਗ੍ਰਹਿ ਰਹਿ ਕਰਿ ਕੈ।
ਸ਼੍ਰੀ ਗੁਰ ਕੋ ਮਨ ਪ੍ਰੇਮ ਸਣਭਾਰਿ ਕੈ ॥੩੨॥
ਜਬਿ ਬਜਾਰ ਮਹਿਣ ਪਹੁਣਚੇ ਜਾਇ।
ਬਹੁਤ ਮੋਲ ਕੇ ਬਸਤ੍ਰ ਬਿਕਾਇਣ੨।
ਅਤਿ ਸੁੰਦਰ ਕੋ ਦੇਖਨ ਲਾਗੇ।
-ਇਹ ਗੁਰ ਅੁਚਿਤ- ਚਿਤਵਬੇ ਲਾਗੇ ॥੩੩॥
-ਗਰ੩* ਕੋ ਬਸਤ੍ਰ ਹੋਇ ਇਸ ਕੇਰਾ।
ਇਹ ਅੂਪਰ ਕੋ ਬਨਹਿ ਬਡੇਰਾ-।
ਧਨ ਢਿਗ ਨਹੀਣ ਮੋਲ ਜੋ ਦੇਇਣ।
ਗੁਰ ਹਿਤ ਬਸਤ੍ਰ ਬਨਾਇ ਜਿ ਲੇਇਣ ॥੩੪॥
ਗੁਰ ਕੇ ਅੁਚਿਤ ਜਾਨਿ ਨਹਿਣ ਤਜੈ੪।


*ਇਹ ਗਜ਼ਲ ਗੁਰਬਾਣੀ ਦੇ ਅਨਕੂਲ ਨਹੀਣ। ਸ਼੍ਰੀ ਗੁਰੂ ਜੀ ਨੇ ਜਗਤ ਦੇ ਅੁਧਾਰ ਵਾਸਤੇ ਤੀਰਥਾਂ ਤੇ ਜਾਣਾ ਕੀਤਾ
ਸੀ, ਸ਼੍ਰੀ ਗੁਰੂ ਰਾਮਦਾਸ ਜੀ ਦਾ ਆਪਣਾ ਵਾਕ ਹੈ।
ਯਥਾ:- ਤੀਰਥ ਅੁਦਮੁ ਸਤਿਗੁਰੂ ਕੀਆ ਸਭ ਲੋਕ ਅੁਧਰਣ ਅਰਥਾ॥
ਮਹਿਮਾਂ ਪ੍ਰਕਾਸ਼ ਤੋਣ ਪਤਾ ਲਗਦਾ ਹੈ ਕਿ ਅਕਬਰ ਗੁਰੂ ਜੀ ਦੀ ਅਲੂਹੀਤ ਲ਼ ਮੰਨ ਗਿਆ ਤੇ ਗੰਗਾ ਜਾਣਾ
ਅੁਸ ਨੇ ਮੂਰਖ ਰਸਮ ਪ੍ਰਸਤੀਆਣ ਲ਼ ਸਜ਼ਚਾ ਗਿਆਨ ਦਾਨ ਦੇਣ ਵਾਸਤੇ ਆਖਿਆ,
ਯਥਾ:-
ਤਬ ਕਹਿਓ ਅਕਬਰ ਸ਼ਾਹੁ। ਸਭਿ ਲੋਕ ਨਿਜ ਗ੍ਰਹ ਜਾਅੁ।
ਯਹਿ ਫਕਰ ਮੌਲਾ ਜਾਤ। ਨਹੀਣ ਚਲੇ ਇਨ ਸੋਣ ਬਾਤ।
ਮੌਲਾ ਵਲੀ ਨਹੀਣ ਭੇਦ। ਕਿਆ ਹੋਇ ਪੜਿਐ ਬੇਦ।
ਪੁਨਾ:-ਏਕ ਬਾਰ ਗੰਗਾ ਤੁਮ ਆਈਐ। ਮੂਰਖ ਲੋਗਨ ਭਰਮ ਮਿਟਾਇਐ।
ਤੁਮ ਬਡੇ ਵਲੀ ਹੋ ਜਗ ਸੋਣ ਨਿਆਰੇ। ਸੁਖਦਾਈ ਸਭ ਜਗ ਕੇ ਪਿਆਰੇ।
ਯਹ ਮੂਰਖ ਮਹਿਮਾ ਨਹੀਣ ਜਾਨੇ। ਮੌਲਾ ਆਪ ਫਕਰ ਕੋ ਮਾਨੇ।
ਵਾਰਤਕ ਮਹਿਮਾ ਪ੍ਰਕਾਸ਼ ਵਿਚ ਅਕਬਰ ਵਲੋਣ ਤੀਰਥ ਜਾਣ ਦੀ ਪ੍ਰੇਰਨਾ ਹੋਈ ਨਹੀਣ ਲਿਖੀ।
੧ਮਿਟ ਜਾਏਗਾ ਝਗੜਾ।
੨ਵਿਕਦੇ ਹਨ।
੩ਗਲੇ ਦਾ।
*ਗੁਰ।
੪ਛਜ਼ਡਦੇ ਭੀ ਨਹੀਣ।

Displaying Page 402 of 626 from Volume 1