Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੧੮
ਖਰੋ ਰਹੋ ਹਿਰਦੇ ਮਹਿਣ ਜਜੈ੧।
ਮਨ ਕਰਿ ਬਸਤ੍ਰ ਸੀਵਤੋ ਖਰੋ।
ਗਰ ਗੁਰ ਕੇ ਪਹਿਰਾਵਨ ਕਰੋ ॥੩੫॥
ਪੁਨ ਅੂਪਰ ਕੋ ਬਸਤ੍ਰ ਸੁਧਾਰਹਿ।
ਪਹਿਰਾਵਹਿ ਗੁਰ ਧਾਨ ਸੁ ਧਾਰਹਿ।
ਗੋਇੰਦਵਾਲ ਜਾਨ ਕਰਿ ਭਾਅੁ।
ਸ਼੍ਰੀ ਗੁਰ ਪਹਿਰਹਿਣ ਅੰਗ ਹਿਲਾਅੁ੨ ॥੩੬॥
ਕਬਿ ਹਾਥਨ ਕੋ ਅੂਚੇ ਕਰੈਣ।
ਕਬਹਿ ਤਨੀ ਬੰਧਨ੩ ਕੋ ਧਰੈਣ।
ਇਤ ਅੁਤ ਹੋ ਕਰਿ ਦੇਹਿ ਹਿਲਾਵਹਿਣ।
ਸਭਿ ਸਿਖ ਦੇਖਿ ਦੇਖਿ ਬਿਸਮਾਵਹਿਣ ॥੩੭॥
ਬੈਠੇ ਸ਼੍ਰੀ ਸਤਿਗੁਰ ਬਿਨ ਕਾਰਨ।
ਇਤ ਅੁਤ ਤਨਿ ਕਰਿ ਭੁਜਾ ਅੁਸਾਰਨ੪+।
ਸਭਿ ਕੈ ਮਨ ਕੀ ਬਜ਼ਲੂ ਜਾਨ।
ਸੰਸੈ ਜੁਤਿ ਹੁਇ ਬੂਝਨਿ ਠਾਨਿ ॥੩੮॥
ਹੇ ਪ੍ਰਭੁ! ਸਿੰਘਾਸਨ ਪਰ ਥਿਰੇ।
ਕਿਮਿ ਇਤ ਅੁਤ ਅੰਗਨ ਕੋ ਕਰੇ?
ਰਾਵਰਿ ਲੀਲਾ ਲਖੀ ਨ ਜਾਇ।
ਕਹੀਅਹਿ ਪ੍ਰਭੁ ਚਾਹਤਿ ਸਮੁਦਾਇ ॥੩੯॥
ਤਬਿ ਸ਼੍ਰੀ ਅਮਰ ਭਨੋ ਮਨ ਭਾਵਤਿ।
ਰਾਮਦਾਸ ਮੁਹਿ ਪਟ ਪਹਿਰਾਵਤਿ।
ਲਵਪੁਰਿ ਕੇ ਬਜਾਰ ਮਹਿਣ ਥਿਰੋ।
ਤਹਿਣ ਪਿਖਿ ਪਟ ਪਹਿਰਾਵਨ ਕਰੋ ॥੪੦॥
ਸੁਨਿ ਸਭਿਹਿਨਿ ਤਬ ਸੀਸ ਨਿਵਾਯਹੁ।
ਭਾਅੁ ਸਦਾ ਸਿਜ਼ਖਨ ਕੋ ਭਾਯਹੁ।
ਇਮ ਤਹਿਣ ਬਸਤ੍ਰ ਨਿਵੇਦਨ ਕਰੇ੫।
੧ਖੜੋਕੇ ਦਿਲ ਵਿਚ ਅਰਪਦਾ ਰਿਹਾ।
੨ਭਾਵ-ਅੁਧਰ ਗੋਣਦਵਾਲ ਵਿਚ ਗੁਰੂ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰੇਮ ਲ਼ ਜਾਣਕੇ ਅੰਗ ਐਅੁਣ ਹਿਲਾਅੁਣ
ਜਿਵੇਣ (ਕਜ਼ਪੜੇ) ਪਹਿਨਦੇ ਹਨ।
੩ਤਂੀਆਣ ਬੰਨ੍ਹਣ।
੪ਅੁਜ਼ਚੀਆਣ ਕਰਨ।
+ਪਾ:-ਪਸਾਰਨਿ।
੫ਅਰਪਣ ਕੀਤੇ।