Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੨੫
ਗੰਗਾ ਆਦਿਕ ਤੀਰਥ੧ ਜੇਈ।
ਮਜ਼ਜਹਿਣ ਕਲੀ ਕਾਲ ਨਰ ਤੇਈ੨।
ਅਨਗਨ ਪਾਪ ਤਜੈਣ ਤਿਨ ਮਾਂਹੀ।
ਤਿਨ ਕੋ ਭਾਰ ਸਹਾਰਤਿ ਨਾਂਹੀ੩ ॥੬॥
ਯਾਂ ਤੇ ਸ਼੍ਰੀ ਸਤਿਗੁਰੂ ਅਰਾਧਾ੪।
ਆਨਿ ਚਰਨ ਪਾਵੋ ਹਤਿ ਬਾਧਾ੫।
ਪਾਪਨਿ ਤੇ ਪੀੜਤਿ ਹਮ ਹੋਏ।
ਕਰਿ ਕਰਿ ਦੋਸ਼ੁ ਹਮਹੁਣ ਮਹੁਣ ਧੋਏ੬ ॥੭॥
ਹੇ ਸਤਿਗੁਰ! ਤੁਮਰੇ ਪਗ ਪਾਵਨ।
ਜਬਿ ਹਮ ਬਿਖੈ ਕਰਹੁਗੇ ਪਾਵਨ।
ਤਤਛਿਨ ਹਮ ਸਭਿ ਹੋਹਿਣ ਸੁਖਾਰੇ।
ਆਵਹੁ ਤੂਰਨ ਕਰੁਨਾ ਧਾਰੇ ॥੮॥
ਸਭਿ ਤੀਰਥ ਕੋ ਲਖਿ ਭਿਜ਼ਪ੍ਰਾਯ੭।
ਭਏ ਤਾਰ ਸੰਗਤਿ ਸੰਗ ਲਾਯ੮।
ਜਹਿਣ ਜਹਿਣ ਸਿਜ਼ਖਨ ਜਿਸ ਜਿਸ ਗ੍ਰਾਮ।
ਜਾਤ੍ਰਾ ਸੁਨੀ ਗੁਰੂ ਸੁਖਧਾਮ੯ ॥੯॥
ਤਹਿਣ ਤਹਿਣ ਤੇ ਹੁਇ ਤਾਰ ਚਲੇ ਹੈਣ।
ਆਨਿ ਸਤਿਗੁਰੂ ਸੰਗਿ ਮਿਲੇ ਹੈਣ।
ਗੁਰ ਗ੍ਰਿਹ ਕੇ ਸੰਬੰਧੀ ਜੇਤੇ।
ਭਏ ਤਾਰ ਚਲਨੇ ਕਹੁ ਤੇਤੇ ॥੧੦॥
ਸਤਿ ਸੰਗਤਿ ਸਿਮਰਨਿ ਹਰਿ ਨਾਮੂ।
ਹੋਤਿ ਕੀਰਤਨਿ ਧੁਨਿ ਅਭਿਰਾਮੂ।
ਗੋਇੰਦਵਾਲ ਤਾਗਿ ਕਰਿ ਚਲੇ।
ਸਨੇ ਸਨੇ ਮਗ ਮਹਿਣ ਬਹੁ ਮਿਲੇ ॥੧੧॥
ਇਕ ਤੋ ਨਿਤਿ ਗੁਰ ਦਰਸ਼ਨ ਕਰੈਣ।
੧ਤੀਰਥਾਂ ਵਿਚ।
੨ਅੁਨ੍ਹਾਂ ਗੰਗਾ ਆਦਿਕਾਣ ਵਿਚ।
੩ਭਾਵ ਤੀਰਥ ਲੋਕਾਣ ਦੇ ਪਾਪਾਂ ਦਾ ਭਾਰ ਨਹੀਣ ਸਹਾਰਦੇ।
੪ਸਤਿਗੁਰੂ ਜੀ ਦੀ ਅਰਾਧਨਾ ਕੀਤੀ (ਗੰਗਾ ਆਦਿਕ ਤੀਰਥਾਂ ਨੇ)।
੫ਸਾਡੀ ਪੀੜਾ ਦੂਰ ਕਰੋ।
੬ਲੋਕੀਣ ਧੋਣਦੇ ਹਨ।
੭ਮਤਲਬ ।ਸੰਸ:॥ ਅਭਿਪ੍ਰਾਯ।
੮ਲੈਕੇ।
੯ਸੁਖਾਂ ਦੇ ਘਰ ਜੀ ਦੀ।