Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੪੨੪
੫੫. ।ਜਹਾਂਗੀਰ ਨਾਲ ਸ਼ਿਕਾਰ। ਸ਼ੇਰ ਮਾਰਿਆ॥
੫੪ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੫੬
ਦੋਹਰਾ: ਖੁਸ਼ੀ ਕਰਹੁ ਨਿਜ ਪੀਰ ਜੀ! ਸਭਿ ਸਥਾਨ ਨਿਜ ਜਾਨਿ।
ਦਿਹੁ ਦਰਸ਼ਨ ਕੋ ਦਿਨ ਇਹਾਂ! ਇਛ ਪੂਰਨ ਠਾਨਿ ॥੧॥
ਚੌਪਈ: ਇਮ ਕਹਿ ਸੁਨਿ ਕੈ ਕਰੇ ਬਿਸਰਜਨ੧।
ਅੁਠਿ ਨਿਕਸੇ ਲੇ ਅਪਨੇ ਸਿਖ ਜਨ।
ਸ਼ਾਹੁ ਸਭਾ ਬਰਾਸਤ ਭਈ।
ਨਿਜ ਨਿਜ ਥਾਨ ਸਕਲ ਚਲਿ ਗਈ ॥੨॥
ਆਏ ਸ਼੍ਰੀ ਸਤਿਗੁਰੁ ਨਿਜ ਡੇਰੇ।
ਚਹੁਦਿਸ਼ਿ ਬੰਦਨ ਹੋਤਿ ਘਨੇਰੇ।
ਕੁਛ ਬਿਸਰਾਮ ਪੌਢਿ ਕਰਿ ਕੀਨਿ।
ਘਟਿਕਾ ਚਤੁਰ ਬਿਤਾਇ ਪ੍ਰਬੀਨ ॥੩॥
ਬਹੁਰ ਅੁਠੇ ਚਢਿ ਚਲੇ ਤੁਰੰਗ।
ਨਦੀ ਬਿਲੋਕਨਿ ਸ਼ਾਮਲ ਰੰਗ।
ਤੀਰ ਤੀਰ ਗਮਨੇ ਗੁਰ ਧੀਰ।
ਹੇਰਤਿ ਬਿਮਲ ਪ੍ਰਵਾਹਤਿ ਨੀਰ ॥੪॥
ਦੂਰਿ ਇਕੰਤ ਥਾਨ ਬਹੁ ਸੁੰਦਰ।
ਅੁਤਰ ਪਰੇ ਤਹਿ ਸ਼੍ਰੀ ਗੁਨ ਮੰਦਰ।
ਸੌਚਾਚਾਰ ਕਰੋ ਥਲ ਥਿਰੇ।
ਜਲ ਕਰ ਚਰਨ ਪਖਾਰਨਿ ਕਰੇ ॥੫॥
ਹਾਥ ਜੋਰਿ ਤਹਿ ਸਿਜ਼ਖਨਿ ਬੂਝੇ।
ਸ਼ਾਹੁ ਸੰਗਿ ਕਿਮ ਬਾਕ ਅਰੂਝੇ੨?
ਮੁਲਾਕਾਤ ਕੈਸੇ ਕਰਿ ਭਈ?
ਪੂਰਬ ਆਇ ਕੀਨਿ ਅਬਿ ਨਈ੩ ॥੬॥
ਰਹੇ ਪ੍ਰਸੰਨ ਕਿ ਨਹਿ ਦਿਸ਼ਿ ਦੋਅੂ।
ਚਾਰੀ ਕਰਤਿ ਰਹੋ ਸਠ ਜੋਅੂ।
ਨਿਜ ਪ੍ਰਿਯ ਜਾਨਿ ਦਾਸ ਸਿਖ ਸਾਰੇ।
ਮਿਲੇ ਜਥਾ, ਸੁ ਪ੍ਰਸੰਗ ਅੁਚਾਰੇ ॥੭॥
ਨਹੀਣ ਸ਼ਾਹੁ ਕੇ ਰਿਦੇ ਖੁਟਾਈ।
੧ਵਿਦਾ।
੨ਬਚਨਾਂ ਵਿਚ ਲਗੇ।
੩ਨਵੀਣ (ਮੁਲਾਕਾਤ)।