Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੨੮
ਤਪਸੀ ਗਨ ਕੀ ਭੀਰ ਬਿਸਾਲਾ।
ਜਹਿਣ ਕਹਿਣ ਕਰਤਿ ਘਾਲਨਾ ਘਾਲਾ੧ ॥੨੪॥
ਜਬਿ ਸਥਾਨ ਕਿਤਹੂਣ ਨਹਿਣ ਪਾਯੋ।
ਸਾਰਸੁਤੀ ਕੋ ਤਬਿਹੁਣ ਧਿਆਯੋ++।
ਕਹੋ ਬਿਦਤਿ ਹੁਇ੨ ਮੁਨਿ ਗਨ ਸੰਗਾ।
-ਕਾ ਬਾਣਛਤਿ ਤੁਮ ਕਹੋ ਨਿਸੰਗਾ? - ॥੨੫॥
ਤਿਨਹੁਣ ਜਾਚਨਾ ਕੀਨਿ੩ ਸੁਜਾਨ।
-ਹੇ ਦੇਵੀ! ਦਿਹੁ ਬੈਠਨਿ ਥਾਨ-।
ਤਬਿ ਇਹ ਸਲਿਤਾ ਮੁਨਿ ਗਨ ਹੇਤ।
ਹਟੀ ਕੋਸ ਦੁਇ ਬੇਗ ਸਮੇਤ੪ ॥੨੬॥
ਤਿਨਿ ਬੈਠਨ ਕੋ ਦੀਨਸਿ ਥਲ ਹੈ।
ਬਸੇ ਮੁਨੀ ਤਪ ਕੀਨਸਿ ਭਲ ਹੈ।
ਜਸ ਤਪ ਤਪੋ** ਘਾਲ ਬਹੁ ਘਾਲਿ।
ਕੋ ਗਨਨਾ ਕਰ ਸਕਹਿ ਬਿਸਾਲ ॥੨੭॥
ਸਭਿ ਕੀ ਕਥਾ ਕਹਾਂ ਲਗ ਕਹੈਣ।
ਸੁਨੀਅਹਿ ਇਕ ਮੁਨਿ ਕੀ ਜਿਮਿ ਅਹੈ।
ਅਹੈ ਪਹੋਏ ਤੇ ਤ੍ਰੈ ਕੋਸ।
ਇਕ ਮੰਕਨ ਮੁਨਿ੫ ਹੁਤੋ ਅਦੋਸ਼ ॥੨੮॥
ਮਹਾਂ ਬਿਖਮ ਤਪੁ ਘਾਲੋ ਤਾਹੂ।
ਤੀਰ ਸਰਸਤੀ ਕੇਰ ਪ੍ਰਵਾਹੂ।
ਛੁਧਾ ਤ੍ਰਿਖਾ ਸਹਿ ਕਠਨ ਕਰਾਲਾ।
ਬਰਖਾ ਸੀਤ ਅੁਸ਼ਨ ਤਨ ਝਾਲਾ ॥੨੯॥
ਬਹੁਤ ਬਰਖ ਐਸੋ ਤਪੁ ਸਾਧੋ।
ਸਰਬੋਤਮ੬ ਪਦ ਲੈਨ ਅਰਾਧੋ।
੧ਜਿਥੇ ਕਿਥੇ ਭਾਵ, ਇਥੇ ਹਰ ਥਾਵੇਣ ਘਾਲਾਂ ਘਾਲਦੇ ਸਨ।
++ਕਿਸੇ ਤਰ੍ਹਾਂ ਸਰਸਤੀ ਦੇ ਕਿਨਾਰੇ ਹੋਮ ਯਜ਼ਗ ਕਰਦਿਆਣ ਵਿਜ਼ਦਾ ਵਧਂ ਤੇ ਵਾਚ ਸ਼ਕਤੀ ਦਾ ਨਾਮ
ਸਰਸਤੀ ਪਿਆ, ਇਸ ਲਈ ਪੜ੍ਹੋ ਸ਼੍ਰੀ ਗੁਰ ਨਾਨਕ ਪ੍ਰਕਾਸ਼ ਪੂਰਬਾਰਧ ਅਧਾਯ ੧ ਅੰਕ ੨ ਦਾ ਭਾਵ।
੨(ਸਰਸੁਤੀ ਨੇ) ਪ੍ਰਗਟ ਹੋ ਕੇ ਕਹਿਆ।
੩ਤਿੰਨ੍ਹਾਂ (ਮੁਨੀਆਣ ਨੇ) ਮੰਗ ਕੀਤੀ।
੪ਪ੍ਰਵਾਹ ਸਂੇ।
**ਤਪ ਘਾਲਂ ਲ਼ ਤੀਸਰੇ ਸਤਿਗੁਰੂ ਜੀ ਆਪ ਪਸੰਦ ਨਹੀਣ ਸਨ ਕਰਦੇ, ਯਥਾ- ਕਾਇਆ ਸਾਧੈ ਅੁਰਧ ਤਪੁ
ਕਰੈ ਵਿਚਹੁ ਹਅੁਮੈ ਨ ਜਾਇ॥ ਇਸ ਲਈ ਅੁਪਰ ਕਹੇ ਵਾਕ ਸ਼੍ਰੀ ਮੁਖਵਾਕ ਨਹੀਣ ਹਨ।
੫ਮੰਕਂ ਨਾਮ ਦਾ ਮੁਨੀ।
੬ਸਭ ਤੋਣ ਅੁਜ਼ਤਮ।