Sri Gur Pratap Suraj Granth

Displaying Page 413 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੪੨੬

੫੫. ।ਧਰਮ ਸਿੰਘ ਲ਼ ਸ਼ਹੀਦ ਸਿੰਘ ਮਿਲਿਆ। ਸ਼ਮੀਰ॥
੫੪ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੫੬
ਦੋਹਰਾ: ਅਗਲੇ ਦਿਨ ਹਿਤ ਖਾਨ ਕੇ, ਅੁਜ਼ਤਮ ਅਸਨ ਕਰਾਇ।
ਗਮਨੋ੧ ਦਰਸ਼ਨ ਕਰਨ ਕੋ, ਸ਼ਰਧਾਲੂ ਧਰਿ ਭਾਇ ॥੧॥
ਨਿਸ਼ਾਨੀ ਛੰਦ: ਕਿਤਕਿ ਸਿਜ਼ਖ ਆਗੇ ਗਏ, ਕੋ ਆਵਤਿ ਪਾਛੇ।
ਅੁਤਲਾਵਤਿ ਹੀ ਚਲਿ ਪਰੋ, ਮਗ ਏਕਲ ਆਛੇ।
ਵਹਿਰ ਗਯੋ ਚਲਿ ਕਿਤਿਕ ਜਬਿ, ਬਾਣਮੇ ਪਿਖਿ ਦਾਏਣ।
-ਕੋ ਸਿਜ਼ਖ ਆਵੈ ਗੈਲ ਤੇ, ਲਿਅੁਣ ਸੰਗ ਰਲਾਏ ॥੨॥
ਜਬਿ ਪਾਛਲ ਦਿਸ਼ ਦੇਖਿਓ, ਆਵਤਿ ਸਿਖ ਧੀਰਾ।
ਅਭਿਲਾਖੋ -ਮਿਲਿ ਕਰਿ ਚਲੈਣ, ਸਤਿਗੁਰ ਕੇ ਤੀਰਾ-।
ਸਨੇ ਸਨੇ ਚਲਿਬੇ ਲਗੋ, ਹੇਰਤਿ ਸਿਖ ਓਰੀ।
ਤਿਹ ਕੌਤਕ ਦਿਖਰਾਇਓ, ਅਚਰਜ ਮਤਿ ਬੌਰੀ੨ ॥੩॥
ਬਿਸਦ ਬਰਨ ਕੇ ਬਸਤ੍ਰ ਬਰ, ਪੂਰਬ ਦਿਖਰਾਏ।
ਬਹੁਰ ਪੀਤ ਪੁਨ ਸ਼ਾਮ ਕਰਿ, ਨਿਜ ਬੇਸ ਬਨਾਏ।
ਅਰੁਂ ਬਰਣ ਪਹਿਰਣ ਕਰੇ, ਬਡ ਛੋਟ ਬਨਤਾ।
ਨਰ ਸਮ ਹੁਇ ਆਯੋ ਨਿਕਟ, ਪੁਨ ਫਤੇ ਬੁਲਤਾ ॥੪॥
ਧਰਮ ਸਿੰਘ ਥਿਰ ਹੁਇ ਮਿਲੋ, ਧਰਿ ਪ੍ਰੇਮ ਬਿਸਾਲਾ।
ਸ਼ਕਤਿ ਵੰਤ ਪੁਨ ਗੁਰੂ ਸਿਖ, ਬੋਲੋ ਤਿਸ ਕਾਲਾ।
ਖਰੋ ਭਯੋ ਕਿਮਿ ਚਲਤਿ ਨਹਿ, ਗਮਨਹਿ ਕਿਸ ਥਾਨਾ?
ਸੁਨਿ ਭਾਈ ਬੋਲੋ ਤਬੈ, ਸਤਿਗੁਰ ਢਿਗ ਜਾਨਾ ॥੫॥
ਸਾਥ ਅਗਾਰੀ ਸਭਿ ਗਯੋ, ਤੁਝ ਪਿਖਿ ਥਿਰ ਜੋਵਾ।
ਅਪਨਿ ਪ੍ਰਸੰਗ ਬਤਾਈਏ, ਬਡ ਅਚਰਜ ਜੋਵਾ।
ਸ਼ਕਤਿਵੰਤ ਅਰੁ ਸਿਖ ਗੁਰਨਿ੩, ਕਿਤ ਤੇ ਚਲਿ ਆਯੋ।
ਪਹੁਚਹੁਗੇ ਕਿਸ ਥਲ ਬਿਖੇ? ਸਭਿ ਦੇਹੁ ਬਤਾਯੋ ॥੬॥
ਤਬਿ ਸ਼ਹੀਦ ਸਿੰਘ ਕਹਤਿ ਭਾ, ਸੁਨੀਏ ਸ਼ੁਭ ਭਾਈ।
ਸਜ਼ਧੂ ਰੂਪਾ ਤੁਵ ਬਡੇ, ਗੁਰ ਸੇਵ ਕਮਾਈ।
ਸਿਜ਼ਖ ਜਾਨਿ ਦੀਨਸਿ ਦਰਸ, ਬਿਚਰਤਿ ਸਭਿ ਦੇਸਾ।
ਰਹੈਣ ਸਦਾ ਗੁਰ ਕੇ ਨਿਕਟ, ਗਨ ਬਲੀ ਵਿਸ਼ੇਸ਼ਾ ॥੭॥
ਹਮ ਸ਼ਹੀਦ ਲਾਖਹੁ ਫਿਰੈਣ, ਬਡ ਸਮਰਥ ਧਾਰੀ।


੧ਭਾਵ ਧਰਮ ਸਿੰਘ ਗਿਆ। (ਦੇਖੋ ਅਜ਼ਗੇ ਅੰਕ ੫ ਤੇ ੯)।
੨ਭਾਵ ਅੁਸ ਸਿਜ਼ਖ ਨੇ ਅਚਰਜ ਕੌਤਕ ਦਜ਼ਸਿਆ ਜਿਸ ਨਾਲ ਧਰਮ ਸਿੰਘ ਦੀ ਮਤ ਅਚਰਜ ਰਹਿ ਗਈ।
੩ਤੂੰ ਗੁਰਾਣ ਦਾ ਸਿਜ਼ਖ ਤੇ ਸ਼ਕਤਿਵੰਤ ਹੈਣ।

Displaying Page 413 of 441 from Volume 18