Sri Gur Pratap Suraj Granth

Displaying Page 413 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੪੨੬

੫੬. ।ਬੀਬੀ ਵੀਰੋ ਜੀ ਦੀ ਸਗਾਈ। ਸ਼੍ਰੀ ਅਟਜ਼ਲ ਰਾਇ ਜਨਮ॥
੫੫ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੫੭
ਦੋਹਰਾ: ਇਮ ਅੁਤਸਵ ਮੇਲਾ ਭਯੋ, ਹਰਖੋ ਸਭਿ ਪਰਵਾਰ।
ਇਕ ਦਿਨ ਬੈਠੇ ਮਾਤ ਢਿਗ, ਸਤਿਗੁਰੁ ਮੁਕਤਿ ਅੁਦਾਰ ॥੧॥
ਚੌਪਈ: ਸੁਨਹੁ ਪੁਜ਼ਤ੍ਰ! ਕਿਸ ਨੀਕੇ ਥਾਈ।
ਖੋਜਿ ਕਰਹੁ ਨਿਜ ਸੁਤਾ ਸਗਾਈ।
ਇਹ ਕਾਰਜ ਭੀ ਕਰਿਬੇ ਜੋਗ।
ਪਠਹੁ ਕਿਤਿਕ ਪੁਰਿ੧ ਲਾਗੀ ਲੋਗ ॥੨॥
ਜਹਾਂ ਬਿਲੋਕਹਿ ਭਲੋ ਠਿਕਾਨਾ।
ਸੋ ਥਲ ਆਨਿ ਸੁਨਾਵਹਿ ਕਾਨਾ।
ਸਾਮਿਜ਼ਗ੍ਰੀ ਸਬੰਧ ਕੀ ਜੇਤੀ।
ਲੇਹਿ ਸਦਨ ਤੇ ਗਮਨਹਿ ਤੇਤੀ ॥੩॥
ਸੁਨਿ ਗੁਰ ਕਹੋ ਬਨਹਿ ਬਿਨ ਬਾਰਿ੨।
ਜਹਿ ਸੰਜੋਗ ਰਚੋ ਕਰਤਾਰ।
ਸੋ ਸੁਖੇਨ ਹੀ ਹੁਇ ਅਬਿ ਜਾਇ।
ਰਿਦੈ ਮਨੋਰਥ ਆਪਿ ਅੁਠਾਏ ॥੪॥
ਕਹਿ ਸੁਨਿ ਮਾਤ ਸੰਗ ਘਰ ਥਿਰੇ।
ਨਿਜ ਪ੍ਰਯੰਕ ਪਰ ਪੌਢਨਿ ਕਰੇ।
ਤਬਿ ਦਮੋਦਰੀ ਸੁਤ ਲੇ ਸਾਥਿ।
ਆਈ ਸੇਵ ਕਰਨਿ ਗੁਰ ਨਾਥ ॥੫॥
ਹਾਥ ਜੋਰਿ ਕਰਿ ਬਾਕ ਬਖਾਨਾ।
ਪਿਖਹੁ ਸੁਤਾ ਹਿਤ ਨੀਕ ਠਿਕਾਨਾ।
ਪ੍ਰਿਯਾ ਮੋਹਿ ਮਨੁ ਜਹਿ ਸੁਖ ਪਾਵੈ੩।
ਹਮ ਹੇਰਹਿ ਆਛੇ ਹਰਖਾਵੈਣ੪ ॥੬॥
ਸਤਿਗੁਰੁ ਕਹੋ ਸੰਜੋਗ ਰਚੋ ਜਹਿ।
ਸੁਖ ਕੋ ਪ੍ਰਾਪਤਿ ਹੋਹਿ ਬਸਹਿ ਤਹਿ।
ਅੁਚਿਤ ਨ ਇਹ ਚਿਤ ਚਿੰਤਾ ਕਰਨੀ।
ਪਰਾਲਬਧ ਸਭਿ ਤੇ ਬਡ ਬਰਨੀ ॥੭॥
ਸੁਨਿ ਦਮੋਦਰੀ ਅੁਠਿ ਹਰਖਾਈ।

੧ਕਈ ਸ਼ਹਿਰਾਣ ਲ਼।
੨ਡੇਰੀ ਤੋਣ ਬਿਨਾਂ, ਛੇਤੀ।
੩ਮੇਰੇ ਮਨ ਲ਼ ਪਿਆਰੀ (ਧੀ) ਜਿਜ਼ਥੇ ਸੁਖ ਪਾਵੇ।
੪ਅਸੀਣ ਭਲੇ (ਸਾਕ) ਦੇਖ ਕੇ ਅਨਦ ਹੋਵੀਏ।

Displaying Page 413 of 494 from Volume 5