Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੨੯
ਏਕ ਦਿਵਸ ਕਿਮਿ ਆਣਗੁਰ ਚੀਰਾ੧।
ਰੁਧਿਰ ਨਹੀਣ ਨਿਕਸੋ ਤਿਸ ਪੀਰਾ੨ ॥੩੦॥
ਹਰਿਤ ਪਜ਼ਤ੍ਰ ਤੇ ਰਸ ਤਸ ਨਿਕਸਾ੩।
ਤਿਸ ਕੋ ਦੇਖਿ ਮੁਨੀ ਬਹੁ ਬਿਗਸਾ।
-ਐਸੋ ਤਪ ਮੈਣ ਤਪੋ ਬਿਸਾਲਾ।
ਜਿਸ ਤੇ ਤਨ ਮਹਿਣ ਰੁਧਿਰ ਨ ਚਾਲਾ੪ ॥੩੧॥
ਜਥਾ ਹਰਿਤ ਦਲ ਕੋ ਰਸ ਹੋਇ੫।
ਤਥਾ ਸਰੀਰ ਬਿਖੇ ਮਮ ਜੋਇ੬-।
ਇਮਿ ਜਨ ਜਾਨਿ ਅਧਿਕ ਅੁਤਸਾਹਾ।
-ਭਯੋ ਧੰਨ ਮੈ ਅਸ ਤਪ ਮਾਂਹਾ- ॥੩੨॥
ਅੁਠਿ ਕਰਿ ਲਗੋ ਨਾਚਿਬੇ ਸੋਅੂ।
ਭੁਜਾ ਅੁਸਾਰਤਿ੭ ਅੂਚੇ ਹੋਅੂ।
ਪਾਇਨ ਕੀ ਗਤਿ੮ ਕਰਿ ਕਰ ਨਾਚਹਿ।
ਅਨਦ ਬਿਲਦ ਬਿਖੈ ਮਨ ਮਾਚਹਿ੯ ॥੩੩॥
ਤਿਸ ਤੇ ਤਪ ਪ੍ਰਭਾਵ ਕੇ ਸੰਗ।
ਸਭਿ ਜਗ ਨਾਚਨ ਲਾਗੋ ਅੁਮੰਗ।
ਭੂਲਿ ਗਏ* ਸੁਧਿ ਸਭਿ ਬਿਵਹਾਰ।
ਨਾਚਹਿ ਸਭਿ ਜਗ ਅੰਗ ਸੁਧਾਰਿ ॥੩੪॥
ਅਸ ਅਨੀਤਿ ਪਿਖਿ ਦੇਵ ਦੁਖਾਰੇ।
ਸ਼ਰਨ ਸ਼ੰਭੁ੧੦ ਕੀ ਸਕਲ ਸਿਧਾਰੇ।
-ਸ਼ੰਕਰ੧੨! ਕਰਹੁ ਕ੍ਰਿਪਾ ਪਿਖਿ ਜਗ ਕੋ।
ਭੂਲ ਗਏ ਸੁਧ, ਨਾਚਨ ਲਗ ਕੋ ॥੩੫॥
੧ਕਿਵੇਣ ਅੁਣਗਲੀ ਚੀਰੀ ਗਈ।
੨ਬੁਧੀ ਮਾਨ (ਤਪਜ਼ਸੀ ਦਾ)।
੩ਹਰੇ ਪਜ਼ਤੇ ਤੋਣ (ਜਿਵੇਣ) ਜਲ (ਨਿਕਲਦਾ ਹੈ) ਤਿਵੇਣ (ਜਲ) ਨਿਕਲਿਆ।
੪ਲਹੂ ਭੀ ਨਹੀਣ ਚਲਿਆ।
੫ਜਿਵੇਣ ਹਰੇ ਪਜ਼ਤੇ ਦਾ ਪਾਂੀ ਹੋਵੇ।
੬ਦੇਖੀਦਾ ਹੈ।
੭ਖੜੀਆਣ ਕਰਕੇ ਬਾਹਾਂ।
੮ਪੈਰਾਣ ਦੀ ਚਾਲ
(ਅ) ਤਾਲ ਦੀ ਚਾਲ ਜੋ ਨਚਂ ਵਾਲੇ ਦੇ ਪੈਰਾਣ ਤੋਣ ਅਦਾ ਹੁੰਦੀ ਹੈ।
੯ਮਸਤ ਹੋਇਆ।
*ਪਾ:-ਗਈ।
੧੦ਸ਼ਿਵ ਜੀ। ਗੌਰੀਸ਼ = ਗੌਰੀ ਦਾ ਈਸ਼ਰ = ਸ਼ਿਵਜੀ।