Sri Gur Pratap Suraj Granth

Displaying Page 414 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੪੨੭

੫੪. ।ਸਤਿਗੁਰੂ ਜੀ ਦੀ ਵਿਜੈ॥
੫੩ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੫੫
ਦੋਹਰਾ: ਬੇਗਲਲਾ ਕੋ ਮਾਰਿ ਕੈ,
ਸਤਿਗੁਰ ਪਾਇ ਪ੍ਰਮੋਦ।
ਫਤੇ ਲੀਨਿ ਬਡ ਜੰਗ ਕੀ,
ਹਟੇ ਪਾਛਲੀ ਕੋਦ ॥੧॥
ਸੈਯਾਛੰਦ: ਦਿਯੋ ਹੁਕਮ ਸਭਿ ਸੈਨਾ ਕੇ ਪਤਿ
ਹੇਲ੧ ਕਰਹੁ ਤੁਰਕਨਿ ਪਰ ਧਾਇ।
ਅਰਹਿ ਸੁ ਕਟਹੁ ਮਿਲਹਿ ਸੋ ਛੋਰਹੁ,
ਤਾਗੈ ਸ਼ਸਤ੍ਰ ਸੁ ਲੇਹੁ ਬਚਾਇ।
ਸਰਬ ਚਮੂੰ ਪਤਿ ਹੋਤਿ ਭਯੋ ਹਤਿ,
ਬਿਨ ਭੂਪਤਿ ਕੋ ਲਰ ਨ ਸਕਾਇ।
ਕਰਹੁ ਫਤੇ, ਅਬਿ ਅੰਤ ਭਯੋ ਰਣ,
ਸ਼੍ਰੀ ਨਾਨਕ ਜੀ ਭਏ ਸਹਾਇ ॥੨॥
ਸੁਨਿ ਆਇਸੁ ਕੋ ਗਹੀ ਕ੍ਰਿਪਾਨੈਣ
ਬਾਜ ਸਮਾਨ ਗਏ ਸਭਿ ਸੂਰ।
ਮਨਹੁ ਮ੍ਰਿਗਨਿ ਪਰ ਕੇਹਰਿ ਦੌਰੇ
ਮਾਰਿ ਮਾਰਿ ਕਰਿ ਭਰੇ ਰੂਰ।
ਜੋ ਸਨਮੁਖ ਹੁਇ ਤਜੈ੨ ਤੁਫੰਗਨਿ,
ਤੋਮਰ ਤੀਰ ਤੁਰਕ ਭਟ ਭੂਰ।
ਸਭਿ ਪਰ ਪਰੀ ਮਾਰ* ਇਕ ਸਮਸਰ੩
ਰੁੰਡ ਮੁੰਡ ਕਰਿ ਮੇਲੇ ਧੂਰਿ ॥੩॥
ਕੰਠ ਕਟੋ ਕਿਹ, ਭੁਜਾ ਤੁੰਡ ਕਿਹ,
ਸਿਰ ਪਰ ਬਜੀ ਕਾਣਹਿ ਕਰਵਾਰ।
ਕੁਛਕ ਅਰੇ ਪੁਨ ਭਾਜਿ ਪਰੇ ਤਹਿ,
ਕਿਸ ਨੇ ਤਾਗ ਦੀਨਿ ਹਜ਼ਥਾਰ।
ਕੋ ਕਰ ਜੋਰਤਿ ਖਰੋ ਨਿਹੋਰਿਤ,
ਗੁਰੂ ਦੁਹਾਈ ਕਾਣਹਿ ਅੁਚਾਰ੪।


੧ਹਜ਼ਲਾ।
੨ਚਲਾਵੇ।
*ਪਾ-ਸਾਰ = ਤਲਵਾਰ।
੩ਇਕੋ ਜੇਹੀ।
੪ਕੋਈ ਅੁਚਾਰਦਾ ਹੈ।

Displaying Page 414 of 473 from Volume 7