Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੩੦
ਤਪ ਪ੍ਰਭਾਵ ਰਿਖਿ ਕੇਰ ਬਿਸਾਲਾ।
ਅਪਰਨ ਤੇ ਨ ਹਟਹਿ ਇਸ ਕਾਲਾ।
ਕਰਹੁ ਅੁਪਾਵ ਆਪ ਅਬਿ ਕੋਈ।
ਜਿਸ ਤੇ ਜਗਤ ਸਥਿਰਤਾ ਹੋਈ- ॥੩੬॥
ਸੁਨੀ ਸੁਰਨ ਕੀ ਬਿਨੈ ਮਹਾਨੀ।
ਸ਼ੰਕਰ ਕਰਿ ਬਿਚਾਰ ਸੁਖ ਦਾਨੀ।
ਮੁਨਿ ਕੇ ਮਨ ਕੋ ਲਖਿ ਅੁਤਸਾਹਾ।
ਤਿਸੇ ਨਿਵਾਰਨਿ ਕੋ ਚਿਤ ਚਾਹਾ ॥੩੭॥
ਅਪਰ ਬੇਖ ਕੋ ਧਰਿ ਗੌਰੀਸ਼ਾ੧੨।
ਆਵਤਿ ਭਾ ਜਹਿਣ ਹੁਤੋ ਮੁਨੀਸ਼ਾ੧।
ਨਿਕਟ ਹੋਇ ਕਰਿ ਬੂਝਨ ਕੀਨਾ।
-ਕੋ ਨਾਚਤਿ ਤੈਣ ਕਾ ਚਿਤ ਚੀਨਾ? ॥੩੮॥
ਕਾ ਆਸ਼ੈ ਅਸ ਤਵ ਮਨ ਅਹੈ?
ਜਿਸ ਤੇ ਨਿਤ ਹੀ ਨਾਚਤਿ ਰਹੈਣ-।
ਸੁਨਿ ਮੰਕਂ ਨੇ ਬਾਕ ਬਖਾਨਾ।
-ਮੈਣ ਇਹ ਠਾਂ ਤਪ ਤਪੋ ਮਹਾਂਨਾ ॥੩੯॥
ਇਕ ਦਿਨ ਚੀਰ ਅੰਗੁਰੀ ਆਵਾ।
ਹਰਿਤ ਪਜ਼ਤ੍ਰ ਰਸ ਸਮ ਨਿਕਸਾਵਾ।
ਨਹੀਣ ਰੁਧਿਰ ਭੀ ਦੇਹਿ ਮਝਾਰਾ।
ਯਾਂ ਤੇ ਭਾ ਮੁਝ ਹਰਖ ਅਪਾਰਾ ॥੪੦॥
ਨਹੀਣ ਸਮਾਵਤਿ ਹੈ ਚਿਤ ਮਾਂਹੀ।
ਨਾਚਤਿ ਰਹੌਣ ਹੇਤ ਲਖ ਯਾਂਹੀ*-।
ਸੁਨਿ ਸ਼ਿਵ ਨੇ ਨਿਜ ਅੰਗੁਰੀ ਚੀਰੀ।
ਨਿਕਸੀ ਭਸਮ੨ ਪਰੀ ਤਿਸ ਤੀਰੀ੩ ॥੪੧॥
ਕਹੋ -ਦੇਖਿ ਤਪ ਹੋਵਤਿ ਐਸੋ।
ਕਰੋ ਦਿਖਾਵਨਿ ਕੋ ਅਬਿ ਜੈਸੋ।
ਅਪਰ ਅੰਸ ਕੁਛ ਰਹੀ ਨ ਤਨ ਮੈਣ।
ਪੀਵਤਿ ਭਸਮ ਰਹੋ ਨਿਤਿ ਬਨ ਮੈਣ ॥੪੨॥
੧ਮੁਨੀਆਣ ਦਾ ਈਸ਼ਰ, ਭਾਵ ਮੰਕਂ ਮੁਨੀ।
*ਪਾ:-ਪਾਹੀ।
੨ਸੁਆਹ।
੩(ਅੁਸ ਰਿਖੀ) ਕੋਲ ਜਾ ਪਈ (ਅ) ਧਾਰ।