Sri Gur Pratap Suraj Granth

Displaying Page 415 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੪੨੮

੫੯. ।ਜਰਾ ਸੰਧੁ ਪ੍ਰਸੰਗ॥
੫੮ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੬੦
ਦੋਹਰਾ: ਸ਼੍ਰੀ ਗੁਰੂ ਪਟਂੇ ਪੁਰਿ ਬਿਖੈ, ਰੰਮ ਸਥਾਨ ਨਿਹਾਰਿ੧।
-ਸਾਹਿਬਗ਼ਾਦੇ ਕੋ ਜਨਮ, ਹੁਇ ਹੈ ਇਹਾਂ- ਬਿਚਾਰ ॥੧॥
ਸੈਯਾ: ਸੰਗਤਿ ਆਇਸੁ ਸੀਸ ਨਿਵਾਇ
ਅੁਪਾਇਨ ਪਾਇਨ ਪੈ ਅਰਪੰਤੇ।
ਭਾਗ ਬਡੇ ਹਮਰੇ ਧੰਨ ਹੈ
ਨਿਜ ਲੋਚਨ ਤੇ ਤੁਮ ਕੋ ਦਰਸੰਤੇ।
ਸੇਵਕ ਆਪਨਿ ਜਾਨਿ ਦਯਾਨਿਧਿ!
ਆਇ ਨਿਹਾਲ ਕਿਏ ਸੁਖਵੰਤੇ।
ਕੀਜਿਯੇ ਆਪ ਮਹਾਂ ਸੁਖ ਯਾ ਪੁਰਿ,
ਸੇਵ ਕਰੈਣ ਹਮ ਜੋਣ ਬਿਤਵੰਤੇ੨ ॥੨॥
ਨਾਂਹਿ ਤ ਦੂਰ ਪੰਜਾਬ ਕੋ ਦੇਸ਼ ਥੋ
ਕੌਨ ਸਕੈ ਤਿਹ ਠਾਂ ਨਰ ਜਾਈ।
ਹੈ ਪਰਿਵਾਰ ਜੰਜਾਰ ਮਹਾਂ
ਜਿਸ ਤੇ ਨਿਕਸੋ ਨਹਿ ਜਾਇ ਕਦਾਈ੩।
ਸੋਵਤਿ ਦੇਤਿ ਅੁਠਾਇ ਕਿਸੀ ਕਅੁ
ਸੋ ਹਮਰੀ੪ ਗਤਿ ਭੀ ਸੁਖਦਾਈ!
ਰੋਜ ਸਰੋਜ ਪਦੰ੫ ਦਰਸੈਣ,
ਘਰ ਕਾਰ ਕਰੈਣ, ਭੋ ਲਾਭ ਮਹਾਈ੬ ॥੩॥
ਯੌਣ ਸਭਿ ਸੰਗਤਿ ਭਾਅੁ ਕਰੋ
ਅਰਦਾਸ ਕਰੀ ਪੁਨ ਆਪਸ ਮਾਂਹੀ।
ਸੁੰਦਰ ਮੰਦਿਰ ਕੋ ਬਨਵਾਇ
ਸਭੀ ਰੁਤਿ ਮੇਣ ਸੁਖਦਾ, ਦੁਖ ਨਾਂਹੀ।
ਕੀਨਿ ਅੁਤਾਇਲ ਤਾਰ ਅਵਾਸ ਕੋ
ਔਰ ਸਮਾਜ ਸਭੈ ਬਿਧਿ ਜਾਹੀ੭।


੧ਸੁੰਦਰ ਅਸਥਾਨ ਦੇਖਿਆ।
੨ਇਸ ਪੁਰ ਵਿਖੇ ਆਪ ਮਹਾਂ ਸੁਖ ਭੋਗਣਾ ਕਰੋ, ਜਿੰਨਾ ਜਿੰਨਾ ਵਿਜ਼ਤ ਹੋਵੇਗਾ ਸੇਵਾ ਕਰਾਣਗੇ।
੩ਕਦੇ ਬੀ।
੪ਜਿਵੇਣ ਕਿਸੇ ਸੁਜ਼ਤੇ ਹੋਏ ਲ਼ ਜਗਾਕੇ (ਕੋਈ ਚੀਗ਼) ਦੇਵੇ ਇਅੁਣ ਸਾਡੀ ਗਤ ਹੋਈ ਹੈ ਹੇ ਸੁਖਦਾਈ ਜੀ!।
੫ਚਰਨ ਕਵਲ।
੬ਬਹੁਤ ਹੀ ਲਾਭ ਹੋਇਆ ਹੈ।
੭ਭਾਵ ਜਿਸ ਤਰ੍ਹਾਂ ਮੰਦਰ ਤਿਆਰ ਕੀਤਾ ਤਿਸੀ ਤਰ੍ਹਾਂ ਹੋਰ ਸਮਾਜ ਤਿਆਰ ਕਰ ਲਿਆ।

Displaying Page 415 of 437 from Volume 11