Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੩੧
ਯਾਂ ਤੇ ਸਭਿ ਸਰੀਰ ਕੇ ਮਾਂਹੀ।
ਬਿਨਾ ਭਸਮ ਸ਼੍ਰੋਂਤ ਕਿਤ ਨਾਂਹੀ।
ਤਅੂ ਨ ਮੁਝ ਅਸ ਆਨਣਦ ਆਵਾ।
ਜਸ ਤੂੰ ਦੇਖਿ ਰਿਦੇ ਗਰਬਾਵਾ- ॥੪੩॥
ਸੁਨੇ ਬਾਕ ਅਰੁ ਨੈਨ ਨਿਹਾਰੋ।
ਮੁਨਿ+ ਮੰਕਂ ਚਿਤ ਚਾਅੁ ਨਿਵਾਰੋ।
ਹਟੋ ਨਾਚਿਬੇ ਤੇ, ਜਗ ਸ਼ਾਂਤੀ।
ਇਸ ਪ੍ਰਕਾਰ ਮੁਨਿ ਭਏ ਸੰਗਾਤੀ ॥੪੪॥
ਤਿਨ ਕੇ ਤਪ ਕਰਿਬੇ++ ਇਸਥਾਨ।
ਭਏ ਅਧਿਕ ਪਾਵਨ ਮਨ ਜਾਨਿ।
ਕਰਹਿ ਸ਼ਨਾਨ ਸੁ ਹੋਇ ਪੁਨੀਤ**।
ਇਮਿ ਪ੍ਰਸੰਗ ਸੁਨਿ ਕੈ ਸ਼ੁਭ ਰੀਤਿ ॥੪੫॥
ਸੰਗਤ ਭਈ ਹਰਖ, ਕਰਿ ਨਮੋ।
ਸਾਰਸੁਤੀ ਮਜ਼ਜੇ ਤਿਹ ਸਮੋ।
ਸ਼੍ਰੀ ਗੁਰ ਅਮਰ ਕੀਨ ਇਸ਼ਨਾਨ।
ਮਿਲੇ ਬ੍ਰਿਜ਼ਪ ਤਿਨਿ ਦੀਨਸਿ ਦਾਨ* ॥੪੬॥
+ਪਾ:-ਸੁਨਿ।
++ਤਪ ਦੀ ਮਹਿਮਾ ਜੋ ਇਥੇ ਦਜ਼ਸੀ ਹੈ, ਸ਼੍ਰੀ ਗੁਰੂ ਜੀ ਦੇ ਮਤ ਵਿਚ ਨਿਰੇ ਤਪ ਦੀ ਕੋਈ ਥਾਂ ਨਹੀਣ। ਹਾਂ
ਗੁਰਮੁਖ ਸੇਵਾ, ਬਾਣੀ ਦਾ ਅਭਿਆਸ, ਨਾਮ ਸਿਮਰਣ, ਕੀਰਤਨ ਸ਼੍ਰਵਂ, ਕੀਰਤਨ ਕਰਨਾ ਏਹ ਤਪ ਸਾਰੇ
ਦਜ਼ਸੇ ਹਨ। ਫੋਕੇ ਤਪਾਂ ਦੀ ਗੁਰਬਾਣੀ ਵਿਚ ਨਿੇਧੀ ਹੈ। ਇਸ ਪ੍ਰਸੰਗ ਵਿਚ ਭੀ ਤਪ ਦੇ ਅਖੀਰ ਤੇ ਹੰਕਾਰ ਹੀ
ਪਲੇ ਪਿਆ ਦਜ਼ਸਿਆ ਹੈ। ਗੁਰੂ ਵਾਕ-
ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ'॥
ਤਥਾ- ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ'॥
ਜੋ ਇਸ਼ਨਾਨ ਦਾ ਮਹਾਤਮ ਦਿਜ਼ਤਾ ਹੈ: ਅੁਸ ਪਰ ਇਸ ਯਾਤਰਾ ਸੰਬੰਧੀ ਗੁਰੂ ਰਾਮਦਾਸ ਜੀ ਨੇ ਆਪ ਦਜ਼ਸਿਆ
ਹੈ ਕਿ ਪ੍ਰਯੋਜਨ ਤੀਰਥਾਂ ਦੇ ਸ਼ਨਾਨ ਤੋਣ ਮੁਕਤੀ ਪ੍ਰਾਪਤੀ ਦਾ ਨਹੀਣ ਸੀ ਸਗੋਣ ਤੀਰਥਾਂ ਦੀ ਅਰਦਾਸ ਸੀ ਕਿ
ਸਾਡੇ ਵਿਚ ਮੈਲ ਪਈ ਹੈ ਸੋ ਦੂਰ ਕਰੋ। ਯਥਾ:-ਤੀਰਥ ਕਹਿਣਦੇ ਹਨ:
ਕਿਲ ਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗੁਆਈ'॥
**ਗੁਰੂ ਸਾਹਿਬ ਜੀ ਦਾ ਸਿਧਾਂਤ ਇਹ ਹੈ:-
ਮਲੁ ਹਅੁਮੈ ਧੋਤੀ ਕਿਵੈ ਨ ਅੁਤਰੈ ਜੇ ਸਅੁ ਤੀਰਥ ਨਾਇ॥
।ਸਿਰੀ ਰਾਗ ਮ੩॥
*ਬਿਨਾ ਜਾਤਿ ਪਾਤ ਦੇ ਖਿਆਲ ਦੇ ਦੀਨ, ਦੁਖੀ ਤੇ ਅਨਾਥਾਂ ਲ਼ ਦਾਨ ਦੇਣਾ ਗੁਰਮਤ ਅਨਕੂਲ ਹੈ, ਜਿਹਾਕਿ
ਇਸੇ ਅੰਸੂ ਦੇ ਅੰਕ ੩੫ ਵਿਚ ਦਜ਼ਸਿਆ ਹੈ।
ਜਥਾ ਸ਼ਕਤਿ ਸਭਿਹਿਨਿ ਦੇ ਦਾਨ।
ਜੇ ਇਸ ਦਾਨ ਤੋਣ ਮੁਕਿਤ ਪ੍ਰਾਪਤੀ ਭਾਵ ਲਿਆ ਜਾਵੇ ਤਾਂ ਅੁਸ ਦੀ ਨਿਖੇਧੀ ਵਿਚ ਤੀਸਰੀ ਪਾਤਸ਼ਾਹੀ
ਜੀ ਆਪ ਫੁਰਮਾਅੁਣਦੇ ਹਨ
ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ'॥
।ਸਿਰੀ ਰਾਗ ਮ੧॥