Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੪੨੯
੫੪. ।ਮਾਈ ਦੇਸਾਂ ਜਜ਼ਟੀ ਲ਼ ਸਜ਼ਤ ਪੁਜ਼ਤ ਬਖਸ਼ੇ॥
੫੩ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੫੫
ਦੋਹਰਾ: ਬ੍ਰਿਧ ਸਾਹਿਬ ਜੀ ਮਹਾਂ ਸਿਖ,
ਜੈਸੇ ਭਗਤ ਕਬੀਰ।
ਦੇਹਿ ਅੰਤ ਸੁਰ ਜਾਨਿ ਕੈ,
ਆਇ ਬਿਮਾਨਨਿ ਭੀਰ ॥੧॥
ਚੌਪਈ: ਅਰਣ ਬਰਣ ਭਾ ਗਗਨ ਮਝਾਰਾ।
ਮਿਲਿ ਸੁਰ ਜੈ ਜੈ ਕਾਰ ਅੁਚਾਰਾ।
ਬੈਠੇ ਸ਼੍ਰੀ ਹਰਿ ਗੋਵਿੰਦ ਚੰਦ।
ਅਭਿਬੰਦਨ ਕੀਨਸਿ ਕਰ ਬੰਦਿ ॥੨॥
ਅੁਤਸਵ ਰਚਿਤਿ ਕੁਲਾਹਲ ਰੋਵਾ।
ਨਭ ਅਵਨੀ ਮਹਿ ਅਚਰਜ ਜੋਵਾ।
ਆਸਾਵਾਰ ਰਬਾਬੀ ਗਾਵਹਿ।
ਬਹੁ ਬਿਰਾਗ ਕੇ ਸ਼ਬਦ ਸੁਨਾਵਹਿ ॥੩॥
ਸ਼ਬਦ ਸੁਨਤਿ ਪ੍ਰਭਾਤਿ ਹੁਇ ਆਈ।
ਕਹਿ ਸਤਿਗੁਰ ਤਾਰੀ ਕਰਿਵਾਈ।
ਗ਼ਰੀ ਬਾਦਲਾ ਸਹਤ ਬਿਮਾਨ।
ਫੂਲਨ ਮਾਲਾ ਛਾਇ ਮਹਾਨ ॥੪॥
ਬ੍ਰਿਧ ਕੋ ਤਬਿ ਸ਼ਨਾਨ ਕਰਿਵਾਯੋ।
ਨਰਨ ਅੁਚਾਇ ਬੀਚ ਪੌਢਾਯੋ।
ਅੂਪਰ ਸੁੰਦਰ ਪਾਇ ਦੁਸ਼ਾਲੇ।
ਸਤਿਗੁਰ ਆਪ ਬਿਮਾਨ ਅੁਠਾਲੇ ॥੫॥
ਭਾਨਾ, ਬਿਧੀ ਚੰਦ, ਗੁਰਦਾਸ।
ਸੰਗਤਿ ਘਨੀ ਲਗੀ ਚਹੁੰ ਪਾਸ।
ਬ੍ਰਿਧ ਪੋਤਾ ਤਬਿ ਚਵਰ ਢੁਰਾਵੈ।
ਆਗੇ ਗਮਨ ਸ਼ਬਦ ਕੋ ਗਾਵੈ ॥੬॥
ਅਤਰ ਗੁਲਾਬ ਮਹਿਕ ਛਿਰਕਾਵਾ।
ਲਘੁ ਦੀਰਘ ਬਾਦਤ੧ ਬਜਵਾਵਾ।
ਧਨ ਬਰਖਾਵਤਿ ਘਨੋ ਅਗਾਰੀ।
ਧਨ, ਘਰ ਕੀ ਨਰ ਪ੍ਰੀਤਿ ਵਿਸਾਰੀ ॥੭॥
ਸਗਰੇ ਸਿਮਰਤਿ ਮਰਨ ਕਰਾਲਾ।
੧ਵਾਜੇ।