Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੩੪
ਰਿਦੈ ਗਾਨ ਅਰਜਨ ਸੁਨਿ ਲਹੋ।
ਬਾਸੁਦੇਵ੧ ਕਹਿ ਅਨਿਕ ਪ੍ਰਕਾਰਾ।
ਕਰਿਵਾਇਸਿ ਬਡਿ ਜੰਗ ਅਖਾਰਾ ॥੭॥
ਇਸਿ ਥਲ ਥਿਤਿ ਰਥ ਕ੍ਰਿਸ਼ਨ ਪੁਨੀਤਾ।
ਅਰਜਨ ਸਾਥਿ ਕਹੀ ਸ਼ੁਭ ਗੀਤਾ।
ਯਾਂ ਤੇ ਪਾਵਨ ਇਹ ਇਸਥਾਨਾ।
ਸੰਗਤਿ ਸਗਰੀ ਕਰਹੁ ਸ਼ਨਾਨਾ* ॥੮॥
ਸੁਨਿ ਸਿਜ਼ਖਨਿ ਸੁਖ ਪਾਇ ਬਿਸਾਲਾ।
ਕੀਨਿ ਸ਼ਨਾਨ ਦਾਨ ਤਿਸਿ ਕਾਲਾ।
ਬਹੁਰ ਥਨੇਸਰ ਸਤਿਗੁਰ ਗਏ।
ਭੀਰ ਸੰਗ ਬਹੁ ਡੇਰਾ ਕਏ ॥੯॥
ਖਾਨ ਪਾਨ ਕਰਿ ਨਿਸਿ ਬਿਸਰਾਮੇ।
ਕਰਨਿ ਕੀਰਤਨ ਅੁਠਿ ਰਹਿ ਜਾਮੇ੨।
ਰਾਗਨਿ ਕੀ ਧੁਨਿ ਸੁੰਦਰ ਸਾਥ।
ਅੁਪਜਤਿ ਪ੍ਰੇਮ ਪ੍ਰਮੇਸ਼ੁਰ ਨਾਥ ॥੧੦॥
ਭਯੋ ਪ੍ਰਕਾਸ਼ ਪ੍ਰਾਤਿ ਕੋ ਜਾਨਾ।
ਕੀਨ ਤੀਰਥਨਿ ਬਿਖੈ ਸ਼ਨਾਨਾ।
ਸਾਰਸੁਤੀ ਸਲਿਤਾ ਜਲ ਪਾਵਨ।
ਗਯੋ ਪ੍ਰਵਾਹ ਪੁੰਨ ਬਹੁ ਥਾਵਨ ॥੧੧॥
ਤੀਰਥ ਬ੍ਰਿੰਦ ਬਿਖੈ ਬਹਿ ਬਾਰੀ੩।
ਪਾਵਨ ਕਰੀ ਭੂਮਿਕਾ ਸਾਰੀ।
ਤਿਸਿ ਮਹਿਣ ਕਰਿ ਸ਼ਨਾਨ ਹਰਖਾਏ।
ਜਪਿ ਪ੍ਰਭੁ ਦਾਨ ਦੀਨਿ ਸਮੁਦਾਏ ॥੧੨॥
ਸਭਿ ਤੀਰਥ ਅਰੁ ਨਗਰ ਮਝਾਰਾ।
ਸੁਨਿ ਸੁਨਿ ਸੁਧਿ ਨਰ ਕਰਹਿਣ ਅੁਚਾਰਾ+।
ਸ਼੍ਰੀ ਨਾਨਕ ਤੇ ਤੀਸਰ ਥਾਨ।
ਬੈਠੇ ਗਾਦੀ ਗੁਰੂ ਮਹਾਨ ॥੧੩॥
੧ਕ੍ਰਿਸ਼ਨ ਜੀ ਨੇ।
*ਇਸੇ ਅੰਸੂ ਦੇ ਆਦ ਵਿਚ ਪੁੰਨ ਰੂਪ ਤੀਰਥ ਗੁਰੂ ਕਵੀ ਜੀ ਆਪ ਕਹਿ ਆਏ ਹਨ, ਹੁਣ ਸਿਜ਼ਖ ਲ਼ ਕਿਸੇ
ਹੋਰ ਪਾਵਨ ਕਰਨ ਵਾਲੇ ਤੀਰਥ ਦੀ ਲੋੜ ਨਹੀਣ, ਗੁਰਬਾਣੀ ਤਾਂ ਇਸ ਅੁਪਦੇਸ਼ ਨਾਲ ਭਰੀ ਪਈ ਹੈ।
੨ਪਹਿਰ (ਰਾਤ) ਰਹੀ ਤੋਣ।
੩ਵਗਦਾ ਹੈ ਜਲ।
+ਪਾ:-ਕਰਹਿਣ ਵਿਚਾਰਾ।