Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੪੩੨
੫੬. ।ਗੁਰੂ ਜੀ ਦਾ ਸੀਤ ਪ੍ਰਸਾਦ ਦਬਾਯਾ। ਸ਼ਮੀਰ ਦੇ ਅਨੇਕਾਣ ਜਨਮ ਸੁਪਨੇ ਵਿਚ
ਭੁਗਾਏ॥
੫੫ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੫੭
ਦੋਹਰਾ: ਇਸ ਪ੍ਰਕਾਰ ਬੀਤੇ ਦਿਵਸ, ਦਸ ਏਕਾਦਸ਼ ਜਾਨ।
ਨਾਨਾ ਭੋਜਨ ਕੋ ਕਰਹਿ, ਅਚਵਾਵਹਿ ਹਿਤ ਠਾਨਿ ॥੧॥
ਨਿਸ਼ਾਨੀ ਛੰਦ: ਇਕ ਦਿਨ ਕਰੋ ਅਹਾਰ ਸ਼ੁਭ, ਧਰਿ ਥਾਰ ਮਝਾਰੇ।
ਕਰੋ ਪਰੋਸਨਿ ਤਬਿ ਭਲੇ, ਧਰਿ ਗੁਰੂ ਅਗਾਰੇ।
ਥਿਰੋ ਸ਼ਮੀਰਾ ਨਿਕਟ ਤਬਿ, ਪ੍ਰਭੁ ਅਚਨ ਕਰੰਤੇ।
ਨੀਰ ਕਟੋਰਾ ਦੇਤਿ ਭਰ, ਲੇ ਪਾਨ੧ ਪਿਵੰਤੇ ॥੨॥
ਤ੍ਰਿਪਤਿ ਹੋਇ ਸਤਿਗੁਰ ਰਹੇ, ਨਿਜ ਬਿਨੈ ਬਖਾਨੀ।
ਦੀਜੈ ਸੀਤ ਪ੍ਰਸਾਦਿ ਨਿਜ, ਹਮ ਕਰਿ ਹੈਣ ਖਾਨੀ।
ਸ਼੍ਰੀ ਮੁਖ ਬੋਲੇ ਥਾਲ ਲਿਹੁ, ਬੈਠਹੁ ਇਸ ਥਾਨਾ।
ਕਰਹੁ ਖਾਨ ਹਿਤ ਠਾਨਿ ਕੈ, ਸ਼ਰਧਾਲੁ ਮਹਾਨਾ ॥੩॥
ਕਰ ਜੋਰਤਿ ਬੋਲੋ ਬਹੁਰ, ਲੈ ਕੈ ਘਰ ਜਾਵੌਣ।
ਸਭਿ ਕੁਟੰਬ ਸੰਗ ਬੰਟਿ ਕੈ, ਧਰਿ ਭਾਵਨਿ ਖਾਵੌਣ।
ਇਮ ਕਹਿ ਥਾਰ ਅੁਠਾਇ ਕੈ, ਘਰ ਪਹੁਚੋ ਜਾਈ।
ਭ੍ਰਾਤਾ ਮਾਤੁਲ ਆਦਿ ਜੇ, ਸਭਿ ਲੀਏ ਬੁਲਾਈ ॥੪॥
ਥਾਰ ਜੁ ਮਹਾਂਪ੍ਰਸ਼ਾਦ ਕੋ, ਮੈਣ ਜਾਚਿ ਸੁ ਲਾਯੋ।
ਪਾਵਹੁ ਬਹੁ ਕਲਾਨ ਕੋ, ਹੁਇ ਹੈ ਮਨਭਾਯੋ।
ਇਮ ਕਹਿ ਜਬੈ ਪ੍ਰਸਾਦਿ ਤੇ, ਅੁਤਰਾਇ ਰੁਮਾਲਾ।
ਦੇਖਤਿ ਝਟਕਾ ਅੁਰ ਡਰੇ, ਧਰਿ ਚਿੰਤ ਬਿਸਾਲਾ ॥੫॥
ਮਾਤੁਲ ਜੈਤੋ ਕਾ੨ ਤਬੈ, ਕਹਿ ਸਭਿ ਸਮੁਝਾਏ।
ਹਮ ਗੁਜ਼ਗੇ ਸੁਲਤਾਨ ਕੋ, ਪੂਜਹਿ ਮਨ ਭਾਏ।
ਕ੍ਰਜ਼ਧਤਿ ਹੈ ਇਸ ਅਚੇ ਤੇ, ਧਨ ਧਾਮ ਬਿਨਾਸੈ।
ਹਮਰੇ ਪੀਰ ਕਦੀਮ ਕੇ, ਪੂਰਤਿ ਸਭਿ ਆਸੈ ॥੬॥
ਚਿੰਤਾ ਬਹੁਤ ਸ਼ਮੀਰ ਕੇ, ਤਿਸ ਛਿਨ ਹੁਇ ਆਈ।
-ਗੁਰ ਤੇ ਆਨੋ ਜਾਚ ਮੈਣ, ਇਸ ਤਰਕ ਅੁਠਾਈ।
ਬਡੇ ਭਾਗ ਤੇ ਪ੍ਰਾਪਤੀ, ਪਾਰਸ ਜਿਮ ਰੰਕਾ।
ਨਹਿ ਮਾਤੁਲ ਸਮਝੈ ਰਿਦੈ, ਠਾਨਤਿ ਕੁਛ ਸ਼ੰਕਾ੩- ॥੭॥
੧ਹਜ਼ਥ ਵਿਜ਼ਚ।
੨ਜੈਤੋ ਵਾਲਾ ਮਾਮਾ।
੩ਗਿਲਾਨੀ।