Sri Gur Pratap Suraj Granth

Displaying Page 419 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੪੩੨

੫੬. ।ਦਿਜ਼ਲੀ ਤੋਣ ਕੂਚ॥
੫੫ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੫੭
ਦੋਹਰਾ: ਬੀਤਿ ਗਈ ਸੋ ਜਾਮਨੀ,
ਕੀਨੇ ਸੌਚ ਸ਼ਨਾਨ।
ਸ਼ਸਤ੍ਰ ਗੁਰੁ ਪਹਿਰ ਕਰਿ,
ਬੈਠੇ ਲਾਇ ਦਿਵਾਨ ॥੧॥
ਚੌਪਈ: ਹਾਨਨਿ ਪੰਚਾਨਨ ਕੋ ਕਾਨਨਿ੧।
ਕੋ ਆਨਨ ਭਨਿ ਕੋ ਸੁਨਿ ਕਾਨਨਿ੨।
ਸੁਧਿ ਹਿਤ ਆਇ ਸਿਜ਼ਖ ਪੁਰਿ ਬਾਸੀ।
ਦੇਖਤਿ ਦਰਸ਼ਨ ਬੈਠੇ ਪਾਸੀ ॥੨॥
ਬੂਝਤਿ ਭੇ ਪ੍ਰਸੰਗ ਜਿਮ ਭਯੋ।
ਕੇਹਰਿ ਬਲੀ ਆਪਿ ਹਤਿ ਦਯੋ।
ਸੁਖ ਸਰੀਰ ਸਾਰੇ ਪਰ ਰਹੋ?
ਨਖ ਕੋ ਘਾਤ ਨਹੀਣ ਕਿਤ ਲਹੋ ॥੩॥
ਢਿਗ ਮਸੰਦ ਨੇ ਸਕਲ ਸੁਨਾਈ।
ਜੰਬੁਕ੩ ਸਮ ਸੁਖੇਨ ਲਿਯ ਘਾਈ।
ਇਤਨੇ ਮਹਿ ਵਗ਼ੀਰ ਖਾਂ ਆਯੋ।
ਹਾਥ ਜੋਰਿ ਕਰਿ ਸੀਸ ਨਿਵਾਯੋ ॥੪॥
ਬੈਠੋ ਨਿਕਟ ਸੁਜਸੁ ਬਹੁ ਕਹੋ।
ਸ਼ਾਹੁ ਆਪਿ ਢਿਗ ਆਵਨਿ ਚਹੋ।
-ਸ਼੍ਰੀ ਸਤਿਗੁਰੁ ਡੇਰੇ ਬਿਚ ਰਹੋ।
ਨਹਿ ਆਗਵਨ ਇਹਾਂ ਕੋ ਚਹੋ- ॥੫॥
ਇਮ ਕਹਿ ਮੋ ਕਹੁ ਪਠੋ ਅਗਾਰੀ।
ਭਯੋ ਪ੍ਰਸੰਨ ਹੇਰਿ ਬਲ ਭਾਰੀ।
ਬੈਠਿ ਰਹੋ ਕਹਿ ਗੁਰੂ ਸਮੀਪ।
ਅੁਤ ਭਾ ਤਾਰਿ ਤੁਰਕ ਅਵਨੀਪ੪ ॥੬॥
ਚਲਿ ਮਜਨੂ ਕੇ ਆਇ ਸਥਾਨ।
ਗੁਰੁ ਕਰਿਵਾਇਸਿ ਫਰਸ਼ ਮਹਾਨ।
ਕਰਿ ਡਸਵਾਵਨਿ ਬਡਿ ਮਸਨਦ੧।

੧ਮਾਰਨਾ ਸ਼ੇਰ ਦਾ ਬਣ ਵਿਚ।
੨ਕਿਸੇ ਕਿਹਾ ਮੂੰਹੋਣ, ਕਿਸੇ ਸੁਣਿਆਣ ਕੰਨੀਣ।
੩ਗਿਜ਼ਦੜ।
੪ਭਾਵ ਜਹਾਂਗੀਰ।

Displaying Page 419 of 501 from Volume 4