Sri Gur Pratap Suraj Granth

Displaying Page 420 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੩੫

ਸੋ ਤੀਰਥ ਕਰਿਬੇ ਕਹੁ ਆਯਹੁ।
ਮਹਾਂ ਜੋਤਿ ਜਿਨ ਜਗ ਬਿਦਤਾਯਹੁ।
ਸੰਨਾਸੀ ਬ੍ਰਹਮਚਾਰੀ ਬ੍ਰਿੰਦ।
ਪੰਡਿਤ ਬਿਜ਼ਦਾ ਬਿਖੈ ਬਿਲਦ ॥੧੪॥
ਬੈਰਾਗੀ ਆਦਿਕ ਬਹੁ ਬੇਖਨਿ।
ਚਲਿ ਆਏ ਸਤਿਗੁਰ ਕਹੁ ਦੇਖਨਿ।
ਨਰ ਗ੍ਰਿਹਸਥੀ ਗੁਰ ਕੇ ਸਿਖ ਕੇਈ।
ਗੁਰੂ ਦਰਸ਼ ਹਿਤ ਆਏ ਤੇਈ ॥੧੫॥
ਲੇ ਕਰਿ ਕੇਤਿਕ ਸ਼ੁਭ ਪਕਵਾਨ।
ਕਿਨਹੂੰ ਸੁਮਨ ਸੁ ਲੀਨਸਿ ਪਾਨ।
ਕੋ ਫਲ ਮੂਲ ਲਾਇਬੋ ਕਰੈਣ।
ਚਾਰਹੁਣ ਬਰਨ ਭੇਟ ਕੋ ਧਰੈਣ ॥੧੬॥
ਦਰਸਹਿਣ ਸਤਿਗੁਰ ਕਰਿ ਕਰਿ ਨਮੋ।
ਭਈ ਭੀਰ ਭਾਰੀ ਤਿਹ ਸਮੋ।
ਦੇਖਤਿ ਸਰਬ ਪ੍ਰਤਾਪ ਅੁਚੇਰੇ।
ਧਰੋ ਸਰੂਪ ਜਨੁ ਗਾਨ ਬਡੇਰੇ੧ ॥੧੭॥
ਪੰਡਿਤ ਅਰੁ ਸੰਨਾਸੀ ਬ੍ਰਿੰਦਾ।
ਢਿਗਿ ਬੈਠੇ ਹੰਕਾਰ ਬਿਲਦਾ।
ਸ੍ਰੀ ਸਤਿਗੁਰ ਕੋ ਦਰਸ਼ਨ ਕਰੋ।
ਕਰਿ ਬੰਦਨ ਕੋ ਪ੍ਰਸ਼ਨ ਅੁਚਰੋ ॥੧੮॥
ਸ਼੍ਰੀ ਨਾਨਕ ਜੋ ਕੀਨਸਿ ਬਾਨੀ।
ਤਿਸ ਕੋ ਕਾਰਨ ਪਰਹਿ ਨ ਜਾਨੀ੨।
ਆਗੈ ਹੁਤੇ ਸੁ ਬੇਦ ਪੁਰਾਨ।
ਪਠਹਿਣ ਸੁਨਹਿਣ ਬਿਸਤਰੇ ਜਹਾਨ੩ ॥੧੯॥
ਸੋ ਕਜ਼ਲਾਨ ਕਰਤਿ ਜਜ਼ਗਾਸੀ।
ਚਲਹਿਣ ਕਹੇ ਪਰ, ਕਾਟਹਿਣ ਫਾਸੀ੪।
ਮੁਕਤਿ ਪੰਥ ਕੋ ਨੀਕੀ ਭਾਂਤਿ।
ਬਰਨੋ ਅੁਪਦੇਸ਼ ਜੁ ਬਖਾਤ* ॥੨੦॥

੧ਮਾਨੋ ਗਿਆਨ ਤੇ ਬਗ਼ੁਰਗ ਸਰੀਰ ਧਾਰਨ ਕੀਤਾ ਹੈ।
੨ਨਹੀਣ ਜਾਣਿਆ ਜਾਣਦਾ।
੩ਪੜ੍ਹਨਾ ਸੁਣਨਾ ਫੈਲਿਆ ਜਹਾਨ ਵਿਚ।
੪ਜੇ (ਅੁਨ੍ਹਾਂ ਦੇ) ਕਹੇ ਪਰ ਚਲਦੇ ਸੀ ਅੁਸ ਦੀ ਫਾਂਸੀ ਕਟੀ ਜਾਣਦੀ ਸੀ।
*ਪਾ:-ਬਰਨੋ ਹੈ ਅੁਪਦੇਸ਼ ਬਖਾਤ।

Displaying Page 420 of 626 from Volume 1