Sri Gur Pratap Suraj Granth

Displaying Page 420 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੪੩੩

੫੭. ।ਕਅੁਲਾਂ॥
੫੬ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੫੮
ਦੋਹਰਾ: ਕੇਤਿਕ ਦਿਨ ਪਸ਼ਚਾਤਿ ਤੇ,
ਕੌਲਾਂ ਸੁਨਤਿ ਅਨਦ।
ਚਹਤਿ ਬਿਲੋਕਨਿ ਗੁਰੂ ਸੁਤ,
ਅੁਰ ਅਭਿਲਾਖ ਬਿਲਦ ॥੧॥
ਚੌਪਈ: ਚਢਿ ਡੋਰੇ ਪਰ ਤਬਹਿ ਸਿਧਾਰੀ।
ਗੁਰੁ ਘਰ ਪ੍ਰਵਿਸ਼ੀ ਆਨਦ ਧਾਰੀ।
ਗੰਗਾ ਕੋ ਪਗ ਬੰਦਨ ਕੀਨੀ।
ਦੇਖਿ ਤਾਂਹਿ ਕੋ ਆਸ਼ਿਖ ਦੀਨੀ ॥੨॥
ਤੀਨਹੁ ਗੁਰੁ ਪਤਨੀ ਤਬਿ ਹੇਰੀ।
ਸਭਿ ਕੋ ਨਮੋ ਕੀਨਿ ਤਿਸ ਬੇਰੀ।
ਹਿਤ ਸੋਣ ਹੇਰਿ ਪਰਸਪਰਿ ਬੈਸੀ।
ਬੋਲਤਿ ਮਧੁਰ ਗਿਰਾ ਮੁਖ ਤੈਸੀ ॥੩॥
ਮਾਨ ਸਹਤ ਬਚ ਕਹਤਿ ਬਿਠਾਈ।
ਲਖਹਿ ਸੁ -ਪ੍ਰੀਤਿ ਰਿਦੇ ਕਰਿ ਆਈ-।
ਦਈ ਬਧਾਈ ਸਭਿਨਿ ਸੁਨਾਇ।
ਮਾਨੀ ਤਿਨਹੁ ਅਨਦ ਅੁਪਾਇ ॥੪॥
ਖੇਲਤਿ ਸਾਹਿਬਗ਼ਾਦੇ ਚਾਰਿ।
ਤਨ ਸੁ ਕੁਮਾਰ* ਸੁ ਮੂਰਤਿ ਚਾਰੁ।
ਪੰਚਮਿ ਕੰਨਾਂ ਦੇਖਨਿ ਕੀਨਿ।
ਬਸਨ ਬਿਭੂਖਨਿ ਧਰਿ ਦੁਤਿ ਭੀਨਿ ॥੫॥
ਕਰਿ ਕਰਿ ਪ੍ਰੇਮ ਅੰਕ ਮੈਣ ਲੇਤਿ।
ਹੇਰਿ ਹੇਰਿ ਕਰਿ ਆਸ਼ਿਖ ਦੇਤਿ।
ਸ਼੍ਰੀ ਗੁਰੁਦਿਜ਼ਤਾ ਦੌਰਤਿ ਫਿਰੈਣ।
ਬਜਤਿ ਬਿਭੂਖਨ ਰੁਂ ਰੁਂ ਕਰੈਣ ॥੬॥
ਸਨੈ ਸਨੈ ਸੂਰਜ ਮਲ ਜਾਣਹਿ।
ਪਾਇਨਿ ਭਯੋ ਬਡੋ ਬਲ ਨਾਂਹਿ੧।
ਅਂੀਰਾਇ ਅੰਂ ਰਿੰਮਾਂ੨।


*ਪਾ:-ਤਨ ਸੁਭ ਮਾਰ।
੧ਪੈਰਾਣ ਵਿਚ ਬਹੁਤ ਜੋਰ ਨਹੀਣ ਭਰਿਆ ਅਜੇ।
੨ਰਿੜ੍ਹਦੇ ਹਨ ਵੇਹੜੇ ਵਿਚ।

Displaying Page 420 of 494 from Volume 5