Sri Gur Pratap Suraj Granth

Displaying Page 421 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੩੬

ਤਿਨਿ ਕੇ ਹੋਤੇ ਸ਼੍ਰੀ ਗੁਰਬਾਨੀ+।
ਕੋਣ ਕੀਨਸਿ ਕੁਛ ਜਾਇ ਨ ਜਾਨੀ?
ਇਸ ਪ੍ਰਕਾਰ ਤਿਨਿ ਤੇ ਸੁਨਿ ਕਾਨ।
ਸ਼੍ਰੀ ਗੁਰ ਕੀਨਸਿ ਸ਼ਬਦ ਬਖਾਨਿ ॥੨੧॥
ਸ੍ਰੀ ਮੁਖਵਾਕ:
ਮਹਲਾ ੩ ਗਅੁੜੀ ਬੈਰਾਗਣਿ ॥
ਜੈਸੀ ਧਰਤੀ ਅੂਪਰਿ ਮੇਘੁਲਾ ਬਰਸਤੁ ਹੈ
ਕਿਆ ਧਰਤੀ ਮਧੇ ਪਾਂੀ ਨਾਹੀ ॥
ਜੈਸੇ ਧਰਤੀ ਮਧੇ ਪਾਂੀ ਪਰਗਾਸਿਆ
ਬਿਨੁ ਪਗਾ ਵਰਸਤ ਫਿਰਾਹੀ ॥੧॥
ਬਾਬਾ ਤੂੰ ਐਸੇ ਭਰਮੁ ਚੁਕਾਹੀ ॥
ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ ॥੧॥ ਰਹਾਅੁ ॥
ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥
ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥੨॥
ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥
ਜਾ ਕਾ ਕਾਰਜੁ ਸੋਈ ਪਰੁ ਜਾਣੈ ਜੇ ਗੁਰ ਕੈ ਸਬਦਿ ਸਮਾਹੀ ॥੩॥
ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾਹੀ ॥
ਨਾਨਕ ਤਤੁ ਤਤ ਸਿਅੁ ਮਿਲਿਆ ਪੁਨਰਪਿ ਜਨਮਿ ਨ ਆਹੀ ॥੪॥੧॥੧੫॥੩੫॥
ਚੌਪਈ: ਬੇਦ ਪੁਰਾਨਨਿ ਕੋ ਅੁਪਦੇਸ਼।
ਕਿਸਹੂੰ ਕੋ ਪ੍ਰਾਪਤਿ ਕਿਸਿ ਦੇਸ਼।
ਪ੍ਰਥਮੇ ਨੀਕੀ ਹੋਵਹਿ++ ਜਾਤਿ**।
ਪੁਨ ਤਿਸਿ ਤੇ ਚਹਿ ਮਤਿ ਅਵਿਦਾਤਿ੧ ॥੨੨॥
ਬਹੁਰ ਅਭਜ਼ਾਸ ਕਮਾਵਹਿਣ ਘਨੋ।
ਦੁਰਿ ਦੁਰਿ ਬੈਠਤਿ ਕਬਹੂੰ ਭਨੋ੨।
ਪੁਨਹਿ ਪ੍ਰੇਮ ਪਰਲੋਕ ਕਰੈਜੋ।
ਕੋਟਿ ਮਧੇ ਨਰ ਕੋ ਨਿਤਰੈ ਜੋ੩ ॥੨੩॥
ਜਥਾ ਕੂਪ ਕੋ ਨੀਰ ਪਛਾਨ।
ਕੋ ਜਬ ਘਾਲਹਿ ਘਾਲ ਮਹਾਂਨ੪।


+ਪਾ:-ਸਤਿਗੁਰ ਬਾਣੀ।
++ਪਾ:-ਹੋਵਤ।
**ਸ਼ੂਦਰ ਆਦਿ ਜਾਤੀਆਣ ਲ਼ ਵੇਦ ਪੜ੍ਹਨੇ ਦਾ ਅਧਿਕਾਰ ਨਹੀਣ। ਸੋ ਸਰਬ ਸਾਧਾਰਣ, ਕਿਰਤੀ, ਗ਼ਿਮੀਦਾਰ,
ਮਗ਼ਦੂਰ ਤਾਂ ਮੁਕਤੀ ਤੋਣ ਏਨੀ ਗਜ਼ਲ ਨਾਲ ਹੀ ਵਾਣਜੇ ਗਏ।
੧ਅੁਸ ਤੋਣ (ਅਗੇ) ਫੇਰ ਮਤ ਅੁਜਲ ਚਾਹੀਦੀ ਹੈ।
੨ਕਦੇ ਛੁਪ ਛੁਪ ਕੇ ਬੈਠਕੇ ਅੁਚਾਰੇ, ਭਾਵ, ਏਕਾਣਤ ਬੈਠਕੇ ਵਿਦਾ ਘੋਖੇ।
੩ਕ੍ਰੋੜਾਂ ਵਿਚ ਕੋਈ (ਇਕ) ਨਰ (ਹੀ ਹੁੰਦਾ ਹੈ) ਜੋ ਨਿਤਰਦਾ ਹੈ।
੪ਮਹਾਂਨ ਕਮਾਈ ਕਰੇ।

Displaying Page 421 of 626 from Volume 1