Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੩੮
ਯਾਂ ਤੇ ਪੰਡਤਿ ਰਿਦੈ ਬਿਚਾਰਹੁ।
ਘਨ ਅਰੁ ਕੂਪ ਨੀਰ ਨਿਰਧਾਰਹੁ।
ਗੁਰਬਾਨੀ ਕੋ ਕਾਰਨ ਏਹੂ।
ਸੁਨਹੁ ਸੁਜਨ! ਨਹਿਣ ਕਰਹੁ ਸਣਦੇਹੂ ॥੩੧॥
ਬਰੋਸਾਇਣ ਲਾਖਹੁਣ ਗੁਰ ਬਾਨੀ।
ਅੂਚ ਨੀਚੁ ਕੈ ਏਕ ਸਮਾਨੀ।
ਪ੍ਰੇਮ ਠਾਨਿ ਜੋ ਪਠਹਿ ਬਿਚਾਰਹਿ।
ਬਹੁਰ ਕਮਾਵਹਿ ਹੁਇ ਨਿਸਤਾਰਹਿ ॥੩੨॥
ਨਗਰ ਤੀਰਥਨਿ ਪਰ ਜੋ ਬਾਸੀ।
ਸੁਨਿ ਕਰਿ ਸਗਰੇ ਭਏ ਹੁਲਾਸੀ।
ਬੰਦਨ ਕਰਿ ਸਭਿਹੂੰਨਿ ਸਰਾਹੇ।
ਗਏ ਆਪਨੇ ਧਾਮਨਿ* ਮਾਂਹੇ ॥੩੩॥
ਇਸ ਪ੍ਰਕਾਰ ਕੁਛ ਚਰਚਾ ਭਈ।
ਸੁਨਿ ਕੇਤਿਕ ਕੀ ਦੁਰਮਤਿ ਗਈ।
ਖਾਨ ਪਾਨ ਕਰਿ ਸੰਗਤਿ ਸਾਥ।
ਦੂਜੀ ਨਿਸ ਬਾਸੇ ਜਗਨਾਥ ॥੩੪॥
ਦਿਵਸ ਤੀਸਰੇ ਤੀਰਥ ਆਨ।
ਸਭਿ ਸਿਜ਼ਖਨ ਜੁਤਿ ਕੀਨਿ ਸ਼ਨਾਨ।
ਜਥਾ ਸ਼ਕਤਿ ਸਭਿਹਿਨਿ ਦੇ ਦਾਨ।
ਬੈਠੇ ਡੇਰੇ ਕ੍ਰਿਪਾ ਨਿਧਾਨ ॥੩੫॥
ਖਾਨਪਾਨ ਸੰਗਤਿ ਸਭਿ ਕਰਿ ਕੈ।
ਗੁਰ ਢਿਗ ਆਇ ਹਰਖ ਕਹੁ ਧਰਿ ਕੈ।
ਹਾਥ ਜੋਰਿ ਸਭਿ ਬੂਝਨ ਕੀਨੇ।
ਸ਼੍ਰੀ ਗੁਰ! ਤੁਮ ਅੁਰ ਸਭਿ ਕੁਛ ਚੀਨੇ ॥੩੬॥
ਇਹ ਕੁਰਛੇਤ੍ਰ ਕੋਸ ਅਠਤਾਲੀ।
ਕਿਮਿ ਪੁਨੀਤ ਇਹ ਭਯੋ ਬਿਸਾਲੀ।
ਤੀਰਥ ਜਿਸ ਮਹਿਣ ਬਨੇ ਹਗ਼ਾਰੋਣ।
ਅਨਿਕ+ ਭਏ ਤਪਸੀ ਤਪ ਧਾਰੋ ॥੩੭॥
ਥਾਨ ਪੁਨੀਤ ਜਾਨਿ ਇਹ ਮਹਾਂ।
ਕੈਰਵ ਪਾਂਡਵ ਲਰਿ ਮਰਿ ਜਹਾਂ।
*ਪਾ:-ਥਾਨਨ।
+ਪਾ:-ਅਧਿਕ।