Sri Gur Pratap Suraj Granth

Displaying Page 424 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੩੯

ਕਿਸਿ ਕਾਰਣ ਤੇ ਪਾਵਨ ਭਯੋ?
ਬਹੁਤਿ ਨਰਨਿ ਤਨ ਤਾਗਨਿ ਕਿਯੋ ॥੩੮॥
ਕੌਤਕ ਬਰਤੈ ਰਿਦੈ ਹਮਾਰੇ।
ਸਕਲ ਸੁਨਾਵਹੁ ਕਥਾ ਅੁਚਾਰੇ।
ਸਭਿ ਸੰਗਤਿ ਕੇ ਸੁਨਿ ਕੈ ਬੈਨ।
ਕਰੁਨਾ ਭਰੇ ਰਸੀਲੇ ਨੈਨ ॥੩੯॥
ਪਰਅੁਪਕਾਰ ਕਰਨਿ ਨਿਤਿ ਚਾਹਤਿ।
ਬਹੁ ਲੋਕਨ ਕੀ ਦੁਰਮਤਿ ਦਾਹਤਿ।
ਜਿਸ ਕਾਰਨ ਕੋ ਧਰਿ ਅਵਿਤਾਰਾ।
ਸੋ ਨਿਤ ਕਰਤਿ ਭਗਤਿ ਬਿਸਥਾਰਾ ॥੪੦॥
ਕਥਾ ਪੁਰਾਤਨ ਬਹੁ ਚਿਰ ਕੇਰੀ।
ਗਿਨਤੀ ਸੰਮਤ ਪਰਹਿ ਨ ਹੇਰੀ।
ਜਗਤ ਆਦਿ ਕੋ ਇਹ ਬਿਰਤਾਂਤ੧।
ਸ਼੍ਰੀ ਗੁਰ ਚਹੋ ਕਰਨਿ ਬਜ਼ਖਾਤ ॥੪੧॥
ਭੋ ਸੰਗਤਿ! ਸੁਨੀਅਹਿ ਦੇ ਕਾਨ।
ਅੁਪਜੋ ਨਹਿਣ ਜਬਿ ਜਗਤ ਮਹਾਂਨ।
ਸ਼੍ਰੀ ਨਾਰਾਇਂ ਬੈਠੇ ਇਹਾਂ।
ਭਯੋ ਇਤਕ ਮਹਿਣ੨ ਆਸਨ ਮਹਾਂ ॥੪੨॥
ਅਸ਼ਟ ਕੋਸ ਲਗਿ ਨੀਚੇ ਥਾਨ।
ਆਗੇ ਜਾਨੂ੩ ਬਧੇ ਮਹਾਂਨ।
ਅੁਜ਼ਤਰ ਦਿਸ਼ਿ ਭੀ ਪ੍ਰਿਸ਼ਟਿ ਬਡੇਰੀ।
ਦਜ਼ਖਂ ਕੋ ਮੁਖ ਕਿਯ ਤਿਸ ਬੇਰੀ ॥੪੩॥
ਅਸ਼ਟ ਕੋਸ ਚਅੁਗਿਰਦੇ ਮਾਂਹਿ।
ਮਜ਼ਧ ਥਾਨ ਭਗਵਾਨ ਸੁ ਆਹਿ੪।
ਸੋ ਥਲ ਇਹੈ ਥਨੇਸਰ ਜਾਨਹੁ।
ਮਹਾਂ ਮਹਾਤਮ ਰਿਦੈ ਪ੍ਰਮਾਨਹੁ ॥੪੪॥
ਸੁਨਿ ਸੰਗਤਿ ਗੁਰਿ ਬੂਝਨ ਕੀਨੇ।
ਇਹਾਂ ਪ੍ਰਮੇਸ਼ੁਰ ਕਿਮ ਆਸੀਨੇ?


੧ਜਗਤ ਦੇ ਮੁਜ਼ਢ ਦਾ ਇਹ ਬ੍ਰਿਤਾਂਤ।
੨ਇਤਨੀ ਥਾਂ ਵਿਚ।
੩ਗੋਡੇ।
੪ਵਿਸ਼ਲ਼ ਦਾ ਹੈਸੀ।

Displaying Page 424 of 626 from Volume 1