Sri Gur Pratap Suraj Granth

Displaying Page 424 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੪੩੭

੫੫. ।ਗਅੂ ਦੇ ਅਲਕਾਰ ਵਿਚ ਧਰਤੀ॥
੫੪ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੫੬
ਦੋਹਰਾ: ਬਹਿ ਸਲਿਤਾ ਐਰਾਵਤੀ,
ਤਿਸ ਤੇ ਅੁਰੇ ਕਿਤੇਕ।
ਬਿਚਰਤਿ ਹੇਤ ਸ਼ਿਕਾਰ ਕੇ,
ਸ਼੍ਰੀ ਗੁਰੁ ਜਲਧਿ ਬਿਬੇਕ ॥੧॥
ਚੌਪਈ: ਦੇਖੀ ਜਬਿ ਅੁਦਾਨ ਮਹਾਨ।
ਮਿਲੋ ਏਕ ਮਾਨਵ ਤਹਿ ਆਨਿ।
ਹਿੰਦੂ ਹੁਤੋ ਹੇਰਿ ਗੁਰ ਪੂਰਨ।
ਚਰਨ ਕਮਲ ਬੰਦੇ ਤਿਨ ਤੂਰਨ ॥੨॥
ਪੁਨ ਕਰ ਜੋਰਿ ਬਤਾਇਸਿ ਬਾਤਿ।
ਨਿਕਟ ਦੁਸ਼ਟ ਗੋ੧ ਕਰਤੇ ਘਾਤਿ।
ਤਿਨ ਕੇ ਬਸ ਨਹਿ ਆਵਤਿ ਸੋਈ।
ਕਰਤਿ ਓਜ ਕੋ੨ ਮੈਣ ਤਹਿ ਜੋਈ ॥੩॥
ਸੁਨਿ ਸਤਿਗੁਰੁ ਸੋ ਆਗੇ ਕਰੋ।
ਹਯ ਧਵਾਇ ਚਾਲੇ ਰਿਸਿ ਧਰੋ।
ਹੁਤੇ ਨਿਕਟ ਹੀ ਜਾਇ ਨਿਹਾਰੇ।
ਖੜਗ ਨਿਕਾਸੋ ਤਤਛਿਨ ਮਾਰੇ ॥੪॥
ਭਾਜ ਚਲੇ ਕੁਛ ਘੇਰਿ ਪ੍ਰਹਾਰੇ।
ਖੰਡ ਖੰਡ ਕਰਿ ਧਰ ਪਰ ਡਾਰੇ।
ਗ੍ਰਾਮ ਸਮੀਪਿ ਹੁਤੋ ਤਿਨ ਕੇਰਾ।
ਸੁਨੋ ਰੌਰ ਧਾਏ ਤਿਸ ਬੇਰਾ ॥੫॥
ਚਾਂਪ ਬੰਦੂਕ ਸੰਭਾਰਿਤ ਆਏ।
ਮਰੇ ਦੇਖਿ ਕਰਿ ਸਮੁਖ ਚਲਾਏ।
ਸਭਿ ਸੈਨਾ ਗੁਰੁ ਕੀ ਤਬਿ ਧਾਈ।
ਤਜੀ ਤੁਫੰਗ ਸ਼ਲਖ ਸਮੁਦਾਈ ॥੬॥
ਗੁਲਕਾਣ ਲਗੀ ਮਰੇ ਇਕ ਬਾਰੀ।
ਬਾਜੇ ਜਿਯਤਿ ਤ੍ਰਾਸ ਕੋ ਧਾਰੀ।
ਗ੍ਰਾਮ ਛਾਪਰੀ ਕੋ ਗਨ ਘਾਲੇ।
ਬਸਹਿ ਜਮਨ੧ ਜੇ ਅਘੀ ਬਿਸਾਲੇ ॥੭॥


੧ਗਅੂ ਦਾ।
੨ਬਲ ਕਰਦੇ ਹਨ (ਅੁਸਦੇ ਕਾਬੂ ਕਰਨ ਲ਼)।

Displaying Page 424 of 459 from Volume 6