Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੪੦
ਕੋ ਕਾਰਨ ਭਾ? ਬਰਨਨ ਕਰਿਯਹਿ।
ਸਭਿ ਸਿਜ਼ਖਨਿ ਕੀ ਇਜ਼ਛਾ ਪੁਰਿਯਹਿ ॥੪੫॥
ਭੂਤ ਭਵਿਜ਼ਖ ਤੀਨਹੂੰ ਕਾਲ।
ਰਾਵਰਿ ਕੋ ਸਭਿ ਗਾਤ ਬਿਸਾਲ।
ਸ਼੍ਰੀ ਗੁਰ ਅਮਰਦਾਸ ਸੁਖਰਾਸ।
ਨਿਜ ਦਾਸਨ ਕੀ ਪੂਰਤਿ ਆਸ ॥੪੬॥
ਕਹਿਨ ਲਗੇ ਇਤਿਹਾਸ ਪੁਰਾਤਨਿ*।
ਜਿਮ ਕੀਨੋ ਸ਼੍ਰੀ ਪ੍ਰਭੂ ਸਨਾਤਨ।
ਸੰਗਤਿ ਸੁਨਹਿ ਸੁ ਕਥਾ ਨਰਾਯਨ।
ਜਿਸ ਤੇ ਹੋਵਤਿ ਪਾਪ ਪਲਾਯਨ ॥੪੭॥
ਇਤਿ ਸ਼੍ਰੀ ਗੁਰੁ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਕੁਰਛੇਤਰ ਆਗਮਨ ਸ਼੍ਰੀ
ਅਮਰ ਪ੍ਰਸੰਗ ਬਰਨਨ ਨਾਮ ਸ਼ਟ ਚਜ਼ਤਾਰਿੰਸਤੀ ਅੰਸੂ ॥੪੬॥
*ਧਰਤੀ ਦਾ ਇਕ ਨਾਮ ਮੇਦਨੀ ਹੈ। ਮੇਦਾ ਨਾਮ ਮਿਜ਼ਝ ਦਾ ਹੈ। ਪੁਰਾਣ ਨੇ ਮੇਦਨੀ ਦੇ ਬਣਨ ਦਾ ਕਾਰਣ (ਮੇਦਾ
=) ਮਿਜ਼ਝ ਦਜ਼ਸਿਆ ਹੈ, ਤੇ ਦੋ ਰਾਖਸ਼ਾਂ ਦੇ ਮਾਰੇ ਜਾਣ ਤੇ ਅੁਹਨਾਂ ਤੋਣ ਧਰਤੀ ਬਣਨ ਦੀ ਕਥਾ ਲਿਖੀ ਹੈ। ਸੋ
ਕਥਾ ਪੁਰਾਣ ਵਿਚੋਣ ਵਾਚੀ ਹੋਈ ਕਵਿ ਜੀ ਅਜ਼ਗੇ ਦੇਣ ਲਗੇ ਹਨ। ਅਜ਼ਗੇ ਆਅੁਣ ਵਾਲੀ ਸਾਰੀ ਕਹਾਂੀ ਲ਼ ਗੁਰੂ
ਜੀ ਵਲੋਣ ਨਹੀਣ ਸਮਝਂਾ ਚਾਹੀਏ। ਅੁਹਨਾਂ ਦੀ ਬਾਣੀ ਦਜ਼ਸਦੀ ਹੈ ਕਿ ਐਸੀਆਣ ਕਹਾਂੀਆਣ ਪਰ ਸਤਿਗੁਰਾਣ ਦਾ
ਵਿਸ਼ਵਾਸ਼ ਨਹੀਣ ਸੀ ਤੇ ਨਾ ਆਪ ਐਸੇ ਅੁਪਦੇਸ਼ ਕਰਦੇ ਸਨ। ਚੌਵੀਸ ਅਵਤਾਰ ਨਾਮੇ ਰਚਨਾ ਵਿਚ ਲਿਖਿਆ
ਹੈ ਕਿ ਬਿਸ਼ਨੁ ਪੰਜ ਹਗ਼ਾਰ ਵਰ੍ਹੇ ਮਧੁ ਕੈਟਭ ਨਾਲ ਲੜਦਾ ਜਿਜ਼ਤ ਨਾ ਸਕਿਆ ਤਾਂ ਅਕਾਲ ਪੁਰਖ ਨੇ
ਸਹਾਇਤਾ ਕੀਤੀ ਤਾਂ ਫਤੇ ਹੋਈ। ਓਥੇ ਵਿਸ਼ਲ਼ ਵਜ਼ਖਰਾ ਹੈ ਤੇ ਅਕਾਲ ਪੁਰਖ ਵਜ਼ਖਰਾ ਹੈ ਜੋ ਸਰਬ ਸ਼ਿਰੋਮਣੀ
ਹੈ। ਵਿਸ਼ਲ਼ ਤੇ ਅਕਾਲ ਪੁਰਖ ਦਾ ਕਵੀ ਜੀ ਨੇ ਏਥੇ ਫਰਕ ਨਹੀਣ ਵਿਖਾਇਆ। ਇਸ ਪ੍ਰਸੰਗ ਵਿਚ ਕਵਿਤਾ ਦੇ
ਨੁਕਤੇ ਤੋਣ ਬੀਰਰਸ ਦਾ ਵਰਣਨ ਸੁਹਣਾ ਹੈ।