Sri Gur Pratap Suraj Granth

Displaying Page 425 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੪੩੭

੪੯. ।ਮਾਲਾ ਸਿੰਘ ਤੇ ਲਾਹੌਰਾ ਸਿੰਘ॥
੪੮ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੫੦
ਦੋਹਰਾ: *ਇਸ ਪ੍ਰਕਾਰ ਸ਼੍ਰੀ ਸਤਿਗੁਰੂ,
ਸਿਜ਼ਖਨਿ ਕਰਹਿ ਸੰਭਾਰ।
ਭਰਿ ਭਰਿ ਪੂਰ ਲਘਾਵਹੀਣ,
ਅਤਿ ਭਵਜਲ ਤੇ ਪਾਰ ॥੧॥
ਨਿਸ਼ਾਨੀ ਛੰਦ: ਬੀਤੋ ਮਾਸ ਵਿਸਾਖ ਸ਼ੁਭ, ਚਢਿ ਕਾਨਨ੧ ਜਾਤੇ।
ਤਰਵਰ ਪੁਸ਼ਪਤਿ ਨਿਰਖਤੇ੨, ਸ਼ੋਭਾ ਬਹੁ ਭਾਂਤੇ।
ਬਰਨ ਬਰਨ੩ ਕੇ ਪੁਸ਼ਪ ਗਨ, ਚਿਤ ਮੋਦ ਅੁਪਾਵੈਣ।
ਬਿਚਰਹਿ ਕਰਤਿ ਅਖੇਰ ਕੋ, ਜਿਤ ਕਿਤ ਫਿਰਿ ਆਵੈਣ ॥੨॥
ਜਹਿ ਕੁਨੀਤ ਦੇਖਹਿ ਸੁਨਹਿ, ਚਢਿ ਦੁਸ਼ਟ ਬਿਡਾਰੈਣ੪।
ਦੇਤਿ ਅੁਪਾਇਨ ਕੋ ਮਿਲੈ, ਤਿਸ ਰਜ਼ਛਾ ਧਾਰੈਣ।
ਅਕਰਹਿ ਆਨ ਨ ਮਾਨਹੀਣ, ਹੁਇ ਆਪ ਭਰੋਸਾ੫।
ਲੂਟਹਿ ਤਿਸ ਕੋ ਖਾਲਸਾ, ਜਾਨਹਿ ਜਿਸ ਦੋਸ਼ਾ੬ ॥੩॥
ਇਸੀ ਰੀਤਿ ਗ੍ਰੀਖਮ ਬ੍ਰਿਤੀ, ਬਰਖਾ ਰਿਤੁ ਆਈ।
ਨਈ ਘਟਾ ਚਹੁਦਿਸ਼ਿ ਅੁਠੀ, ਘੁਮਡੈ ਸਮੁਦਾਈ।
ਧਾਰਾ ਛੋਰਤਿ ਧਰਨਿ ਪਰ, ਹਰਿਆਵਲ ਹੋਈ।
ਦਾਦਰ ਮੋਰਨਿ ਸ਼ੋਰ ਕਰਿ, ਚਿਤ ਹਰਖੇ ਸੋਈ ॥੪॥
ਕਰਹਿ ਅਨਦ ਅਨਦਪੁਰਿ, ਸੁਖਕੰਦ ਮੁਕੰਦਾ੭।
ਭਾਦ੍ਰ ਮਾਸ ਜਲ ਬ੍ਰਿੰਦ ਭਾ, ਬਿਚ ਨਦੀ ਬਹੰਦਾ।
ਮੰਦਰ ਹੁਤੋ ਅੁਤੰਗ ਬਹੁ, ਤਿਸ ਪਰ ਨਿਸ ਮਾਂਹੀ।
ਹਿਤ ਸੁਪਤਨਿ ਸਤਿਗੁਰ ਚਢੇ, ਗਰਮੀ ਜਹਿ ਨਾਂਹੀ ॥੫॥
ਆਇ ਬਾਯੁ ਸਭਿ ਦਰਨਿ ਤੇ, ਸੀਤਲ ਸਮੁਦਾਈ।
ਤਹਾਂ ਪ੍ਰਯੰਕ ਡਸਾਇ ਬਰੁ, ਸੁਮਨਤਿ ਸੁਖਦਾਈ੮।
ਚੰਪਕ ਚੰਬੇਲੀ ਰੁਚਿਰ, ਕਰਿ ਦੀਰਘ ਮਾਲਾ।


*ਇਹ ਸੌ ਸਾਖੀ ਦੀ ਸਜ਼ਤਵੀਣ ਸਾਖੀ ਹੈ।
੧ਬਨਾਂ ਲ਼।
੨ਫੁਜ਼ਲਾਂ ਨਾਲ ਲਦੇ ਹੋਏ ਬ੍ਰਿਜ਼ਛ ਵੇਖਦੇ।
੩ਰੰਗਾਂ ਰੰਗਾਂ ਦੇ।
੪ਮਾਰਦੇ ਹਨ।
੫(ਜੋ) ਆਕੜਦੇ ਹਨ ਤੇ ਆਨ ਨਹੀਣ ਮੰਨਦੇ ਤੇ ਆਪਣੇ (ਧਨ ਬਲ ਦਾ) ਭਰੋਸਾ ਰਜ਼ਖਦੇ ਹਨ।
੬ਜਿਸ ਵਿਚ ਦੋਸ਼ ਦੇਖਦਾ ਹੈ ਖਾਲਸਾ (ਤੇ ਜਿਜ਼ਥੇ ਕੁਨੀਤ ਹੁੰਦੀ ਹੈ ਜੋ ਪਹਿਲੀ ਤੁਕ ਵਿਚ ਕਹਿਆ ਹੈ)।
੭ਭਾਵ ਗੁਰੂ ਜੀ।
੮ਸੁਹਣੇ ਸੁਖਦਾਈ ਫੁਜ਼ਲਾਂ ਨਾਲ ਵਿਛਾਇਆ ਹੋਇਆ।

Displaying Page 425 of 448 from Volume 15