Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੪੨
ਤਿਸੀ ਕਮਲ ਕੇ ਥਲ ਕੋ ਪਾਇ।
ਲਗੋ ਕਰਨਿ ਤਪ ਕੋ ਤਪਤਾਇ ॥੬॥
ਪੁਨਹ ਅਕਾਲ ਪੁਰਖ ਇਛ ਠਾਨਿ।
ਹਾਥ ਆਣਗੁਰੀ ਦੇ ਕਰਿ ਕਾਨ।
ਕੁਛਕ ਹਲਾਇ ਸੁਕੰਡੂ੧ ਕਰਿ ਕੈ।
ਕਿਤਿਕ ਤਹਾਂ ਤੇ ਮੈਲ ਨਿਕਰਿ ਕੈ ॥੭॥
ਨਿਜ ਅਨਾਮਿਕਾ ਤੇ ਸੁ ਬਗਾਈ੨।
ਜੋਜਨ ਕਿਤਿਕ ਪਰੀ ਕਿਤਿ ਜਾਈ।
ਤਿਸ ਤੇ ਦੈਤ ਦੋਇ ਤਨ ਧਾਰੇ।
ਬਲੀ ਬਿਸਾਲ ਬਡੀ ਭੁਜ ਵਾਰੇ ॥੮॥
ਬ੍ਰਿਧੇ ਕਲੇਵਰ੩ ਤਿਨ ਤਤਕਾਲਾ।
ਅਜ਼ਪ੍ਰਮਾਨ੪ ਬਲ ਮਹਤ ਕਰਾਲਾ।
ਚਹੁਣਦਿਸ਼ਿ ਬਿਚਰਹਿਣ ਜਲ ਕੇ ਮਾਂਹੀ।
ਭਰੇ ਗਰਬ ਤੇ ਰਣ ਅੁਤਸਾਹੀ ॥੯॥
ਮਹਾਂ ਬਦਨ ਅਰੁ ਦਾੜ੍ਹ੫ ਜਿਨਹੁਣ ਕੇ।
ਰਕਤ ਬਿਲੋਚਨ ਭੀਮ ਤਿਨਹੁਣ ਕੇ।
ਦੰਡ ਪ੍ਰਚੰਡ੬ ਬਜਾਵਹਿਣ ਬਲ ਤੇ।
ਭੈਰਵ੭ ਗਰਜ ਅੁਤਾਇਲ ਚਲਤੇ ॥੧੦॥
ਬਿਚਰਤਿ ਆਇ ਪਹੂੰਚੇ ਤਹਿਣਵਾ।
ਹੁਤੋ ਕਮਲ ਪਰ ਬ੍ਰਹਮਾ ਜਹਿਣਵਾ।
ਦੇਖਿ ਦੁਹਨ ਕੋ ਡਰੋ ਬਿਸਾਲੇ।
ਕਾਲੇ ਪਰਬਤ ਮਨਹੁਣ ਕਰਾਲੇ੮ ॥੧੧॥
ਤਨ ਰੁਹਿ ਖਰੇ ਤਰੋਵਰੁ ਜਾਲ੯।
ਜਾਨੂ ਜੁਗ ਜੁਗ ਸ਼ਿੰਗ ਬਿਸਾਲ੧੦।
੧ਖੁਰਕ ਕੇ।
੨ਚੀਚੀ ਨਾਲ ਅੁਣਗਲੀ ਨਾਲ ਵਗਾਹ ਮਾਰੀ।
੩ਸਰੀਰ ਵਧੇ।
੪ਬਿਅੰਤ।
੫ਦਾੜ੍ਹਾਂ।
੬ਭੁਜਚੰਡੇ ਤੀਖਂ।
੭ਭਿਆਨਕ।
੮ਮਾਨੋਣ ਕਾਲੇ ਪਹਾੜ ਭਿਆਨਕ।
੯ਤਨ ਦੇ ਰੋਮ ਮਾਨੋ ਖੜੇ ਹਨ ਦਰਖਤ ਸਮੂਹ।
੧੦ਦੋ ਗੋਡੇ ਮਾਨੋਣ ਪਹਾੜ ਦੇ ਟਿਲੇ ਹੀ ਹਨ।