Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੪੪੦
੫੮. ।ਕਅੁਲਸਰ॥
੫੭ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੫੯
ਦੋਹਰਾ: ਬਰਨੀ ਜਾਇ ਨ ਕਛੁ ਦਸ਼ਾ, ਧਰਨੀ ਲੋਟਤਿ ਦੀਹ।
ਹਰਨੀ ਦ੍ਰਿਗ ਤਰਨੀ੧ ਪਰੀ, ਗੁਰੂ ਲਖੀ ਸਪ੍ਰੀਹ੨ ॥੧॥
ਚੌਪਈ: ਕੋਣ ਧਰ ਪਰੀ ਨੀਰ ਭਰਿ ਬਰਨੀ੩?
ਭਈ ਬਿਬਰਨੀ੪ ਚੰਪਕ ਬਰਨੀ੫*।
ਕਿਸਿ ਨੇ ਤੋਰਿ ਅਨਾਦਰ ਕੀਨੋ?
ਕਹੁ ਕਾਰਨ, ਕੋਣ ਬੇਖ ਮਲੀਨੋ+ ॥੨॥
ਬਾਣਛਤਿ ਕਹਤਿ ਪ੍ਰਥਮ ਹਮ ਪਾਸਿ।
ਸੋ ਕਰਿ ਦੇਤੇ ਕਾਰਜ ਰਾਸਿ।
ਕੋਣ ਇਤਨੋ ਤਨ ਪਾਇ ਬਿਖਾਦੂ?
ਬਿਨਾ ਆਜ ਤੇ ਨਿਤਿ ਅਹਿਲਾਦੂ ॥੩॥
ਸੁਨਿ ਮ੍ਰਿਦੁ ਵਾਕ ਅੁਠੀ ਕਰ ਜੋਰਿ।
ਕਰਿ ਨਿਜ ਮੁਖ ਸਤਿਗੁਰੁ ਕੀ ਓਰਿ।
-ਤੁਮ ਸਮਰਥ ਸਭਿ ਰੀਤਿ ਗੁਸਾਈਣ-।
ਕਹਿ ਸਭਿ ਜਗ ਅਰੁ ਮੈਣ ਲਖਿ ਪਾਈ ॥੪॥
ਲਾਖਹੁ ਦੇਸ਼ਨਿ ਤੇ ਸਿਖ ਆਵੈਣ।
ਮਨ ਬਾਣਛਤਿ ਤੁਮ ਤੇ ਬਰ ਪਾਵੈਣ।
ਪੂਰਬ ਜਨਮ ਭਾਗ ਮਮ ਨੀਕਾ।
ਹੋਨਿ ਹੁਤੋ ਨਿਸਤਾਰੋ੬ ਜੀ ਕਾ ॥੫॥
ਜਿਸਿ ਤੇ ਅੰਚਰ ਗਹੋ ਤੁਮਾਰਾ।
ਮਹਾਂ ਨਰਕ ਤੇ ਮੋਹਿ ਅੁਬਾਰਾ।
ਜਨਮ ਤੁਰਕ ਮਮ ਅਵਿਗਤਿ੭ ਜਾਤੀ।
ਸੋ ਤਜਿ ਕਰਿ ਮੈਣ ਤੁਜ ਸੰਗਾਤੀ ॥੬॥
ਜਬਿ ਲੌ ਜਗਤ ਰਹੈ ਇਹ ਬਨੋ।
੧ਹਰਨੀ ਵਤ ਨੇਤ੍ਰਾਣ ਵਾਲੀ ਇਸਤ੍ਰੀ।
੨ਇਜ਼ਛਾ ਸਹਤ। ।ਸੰਸ: ਪ੍ਰੀਹ = ਇਜ਼ਛਾ॥ (ਅ) ਸਹਤ ਪੀੜਾ ਦੇ ।ਸੰਸ: ਸ+ਪ੍ਰੇਖ = ਪੀੜਾ॥
੩ਝਿੰਮਣੀਆਣ ਵਿਚ ਪਾਂੀ ਭਰਕੇ।
੪ਪਿਜ਼ਲੇ ਰੰਗ ਵਾਲੀ ਹੋ ਗਈ।
੫ਚੰਬੇ ਦੇ ਰੰਗ ਵਾਲੀ।
*ਪਾ:-ਤਰਨੀ।
+ਪਾ:-ਬੇਖਸ ਲੀਨੋ = ਐਸਾ ਵੇਸ ਲਿਆ।
੬ਮੁਕਤੀ।
੭ਖੋਟੀ।