Sri Gur Pratap Suraj Granth

Displaying Page 43 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੫੬

੭. ।ਮਰ੍ਹਾਜ ਕੇ ਤੇ ਕੌੜੇ ਰਾਹਕ॥
੬ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੮
ਦੋਹਰਾ: ਭਈ ਪ੍ਰਭਾਤਿ ਮਰ੍ਹਾਜ ਕੇ, ਮਿਲੇ ਪਰਸਪਰ ਬ੍ਰਿੰਦ।
ਨਹਿ ਮਾਨੀ ਕੌਰਾਨਿ ਸਭਿ, ਸ਼੍ਰੀ ਗੁਰ ਗਿਰਾ ਬਿਲਦ ॥੧॥
ਚੌਪਈ: ਦਰਸ਼ਨ ਪਰਮ ਪਾਵਨੋ ਕਰਿ ਕੈ।
ਪਦ ਅਰਬਿੰਦ ਸੀਸ ਕਹੁ ਧਰਿ ਕੈ।
ਬੈਠੇ ਨਿਕਟਿ ਸਕਲ ਕਰ ਬੰਦਿ।
ਕ੍ਰਿਪਾ ਦ੍ਰਿਸ਼ਟਿ ਸੋਣ ਪਿਖਤਿ ਮੁਕੰਦ ॥੨॥
ਅਵਿਨਿ ਲੇਨਿ ਕੋ ਸਕਲ ਪ੍ਰਸੰਗ।
ਕਹੋ ਭਯੋ ਜਿਮ ਕੌਰਨਿ ਸੰਗ।
ਸੁਨਿ ਕੈ ਦੀਨ ਹੋਇ ਕਰਿ ਭਨੈ।
ਰਾਵਰ ਤੇ ਸਭਿ ਕਾਰਜ ਬਨੈ ॥੩॥
ਅਗਮ੧ ਹੋਇ ਬਹੁ ਸੁਗਮ ਕਰੰਤੇ।
ਜਿਨਹਿ ਸੁਗਮ ਤਿਹ ਅਗਮ ਰਚੰਤੇ।
ਨਹੀਣ ਆਸਰਾ ਦੂਸਰ ਕੋਈ।
ਤੁਮਰੇ ਚਰਨ ਪਰਾਇਨ੨ ਹੋਈ ॥੪॥
ਹੋਇ ਅੁਪਾਇ ਸੁ ਦੇਹੁ ਬਤਾਈ।
ਜਥਾ ਬਾਸ ਹਮ ਤੇ ਬਨਿਆਈ੩।
ਬਿਨਾ ਬਾਸ ਤੇ ਨਹਿ ਬਿਸਰਾਮ।
ਲਾਜ ਬਡਾਈ ਨਹਿ ਬਿਨ ਧਾਮ ॥੫॥
ਸ਼੍ਰੀ ਹਰਿਰਾਇ ਗੁਰੂ ਸੁਨਿ ਕਾਨ।
ਬਿਨਤੀ ਸਿਜ਼ਖਨਿ ਕੀਨਿ ਮਹਾਨ।
ਭਏ ਦੀਨ ਸੇ ਚਹਤਿ ਧਰਨੀ।
ਤਿਨ ਕੇ ਹਿਤ ਕੀ ਬਾਨੀ ਬਰਨੀ ॥੬॥
ਕਰਹੁ ਕੂਚ ਤੁਮ ਅਪਨੋ ਡੇਰਾ।
ਲੇ ਕਰਿ ਸਰਬ ਸਾਥ ਇਕ ਬੇਰਾ।
ਚਲਿਤ ਜਹਾਂ ਸੰਧਾ ਪਰ ਜਾਇ।
ਤਹਿ ਡੇਰੇ ਕੋ ਲੇਹੁ ਟਿਕਾਇ ॥੭॥
ਰਚਹੁ ਸਦਨ ਸਭਿ ਗ੍ਰਾਮ ਬਸਾਵਹੁ।


੧ਕਠਨ।
੨ਆਸਰੇ।
੩ਜਿਵੇਣ ਸਾਡਾ (ਕਿਤੇ) ਵਾਸਾ ਹੋ ਜਾਵੇ।

Displaying Page 43 of 376 from Volume 10