Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੫੬
੬. ।ਰਾਜੇ ਦਾ ਦਲ ਰੁੜ੍ਹਨੋਣ ਬਚਾਇਆ॥
੫ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੭
ਦੋਹਰਾ: ਭਈ ਪ੍ਰਭਾਤਿ ਨਰਿੰਦ ਯੁਤਿ, ਸਤਿਗੁਰ ਹੁਇ ਅਸੁਵਾਰ।
ਦੁੰਦਭਿ ਬਾਜੈ ਬਹੁਤ ਹੀ, ਲਸ਼ਕਰ ਕਈ ਹਗ਼ਾਰ ॥੧॥
ਚੌਪਈ: ਮਾਨ ਸਿੰਘ ਨ੍ਰਿਪ ਜਹਿ ਹਤਿ ਹੋਯੋ।
ਰੰਗਾਮਾਟੀ ਨਗਰ ਸੁ ਜੋਯੋ।
ਬ੍ਰਹਮ ਪੁਜ਼ਤ੍ਰ ਨਦ ਨਿਕਟਿ ਬਹੰਤਾ।
ਚੌਰਾ ਚਾਰਹੁ ਕੋਸ ਚਲਤਾ੧ ॥੨॥
ਤਿਸ ਕੈ ਤਟ ਅੁਚੇ ਅਸਥਾਨ।
ਡੇਰਾ ਕੀਨਸਿ ਕ੍ਰਿਪਾ ਨਿਧਾਨ।
ਬਡ ਅੁਤੰਗ ਦਮਦਮਾ ਬਨਾਇਆ।
ਕਰਨਿ ਲਗੇ ਮਾਨਵ ਸਮੁਦਾਇਆ* ॥੩॥
ਅੂਪਰ ਤੇ ਕਰਿ ਕੈ ਇਕ ਸਾਰ।
ਸੁੰਦਰ ਕਰੋ ਮਹਾਂ ਬਿਸਤਾਰ।
ਰੁਚਿਰ ਬੰਗਲਾ ਤਹਿ ਬਨਵਾਇ।
ਸਤਿਗੁਰ ਬੀਚ ਬਿਰਾਜੇ ਜਾਇ ॥੪॥
ਦ੍ਰਿਸ਼ਟਿ ਦੂਰ ਲਗਿ ਦੌਰਹਿ ਜਹਾਂ੨।
ਜਲ ਕੀ ਸੈਲ ਬੈਠਿਬੇ ਤਹਾਂ੩।
ਦੂਰ ਦੂਰ ਲਗਿ ਤੀਰ ਤਿਸੀ ਕੇ।
ਲਸ਼ਕਰ ਡੇਰਾ ਕੀਨਸਿ ਨੀਕੇ ॥੫॥
ਲਗੀ ਤੁਰੰਗਨਿ ਲੈਨ ਬਡੇਰੀ।
ਬ੍ਰਿੰਦ ਮਤੰਗ ਖਰੇ ਪਗ ਬੇਰੀ੪।
ਜਹਾਂ ਕਹਾਂ ਤੰਬੂ ਲਗਵਾਏ।
ਖਰੇ ਸੇਤ੫ ਦੀਖਹਿ ਸਮੁਦਾਏ ॥੬॥
ਤੋਪਨਿ ਕੀ ਪੰਗਤਿ ਕਰਿ ਖਰੀ।
ਪਰਲੇ ਪਾਰ ਕੂਲ ਮੁਖ ਕਰੀ੬।
੧ਚਾਰ ਕੋਹ ਤਕ ਚੌੜਾ।
*ਪਾ:-ਬਹੁ ਨਰ ਲਾਇ ਤੁਰਤ ਕਰਵਾਇਆ।
੨ਦੂਰ ਜਿਜ਼ਥੋਣ ਤਕ ਜਾ ਸਕੇ।
੩ਅੁਥੇ ਬੈਠਿਆਣ ਜਲ ਦੀ ਸੈਲ ਹੋਵੇ।
੪ਪੈਰਾਣ ਵਿਚ ਸੰਗਲ।
੫ਚਿਜ਼ਟੇ।
੬ਦੂਜੇ ਪਾਸੇ ਦੇ ਕੰਢੇ ਵਲ ਮੂੰਹ ਕਰਕੇ ਖੜੀਆਣ ਕੀਤੀਆਣ।