Sri Gur Pratap Suraj Granth

Displaying Page 430 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੪੫

ਇਮ ਕਹਿ ਦੋਨੋ ਓਜ ਸਜ਼ਭਾਰਾ।
ਤਿਸ਼ਟ ਤਿਸ਼ਟ੧ ਮੁਖ ਅੂਚ ਅੁਚਾਰਾ ॥੨੨॥
ਭੁਜੰਗ ਪ੍ਰਯਾਤ ਛੰਦ: ਸੁਨੀ ਸ਼੍ਰੀ ਪ੍ਰਭੂ, ਸ਼੍ਰੋਨ ਮੈਣ ਅੂਚ ਬਾਨੀ।
ਭਰੇ ਓਤਸਾਹੰ, ਭਏ ਸਾਵਧਾਨੀ।
ਕਹੋ ਮੈਣ ਖਰੋ, ਆਪ ਆਵੋ ਸੁ ਨੇਰੇ।
ਦਿਅੂਣ ਦੁੰਦ੨ ਜੁਜ਼ਧੰ, ਸੁ ਕ੍ਰਜ਼ਧੰ੩ ਘਨੇਰੇ ॥੨੩॥
ਮਿਲੇ ਆਪ ਮਾਂਹੀ, ਜਗੰਨਾਥ ਦੈਤੰ੪।
ਭਰੇ ਬੇਗ ਭਾਰੇ, ਚਹੈਣ ਹੋਹਿ ਜੈਤੰ।
ਬਿਰੁਜ਼ਧੇ੫ ਸੁ ਕ੍ਰਜ਼ਧੇ, ਮਚੋ ਸੁਜ਼ਧ ਜੁਜ਼ਧੰ।
ਮਹਾਂ ਦ੍ਰਜ਼ਪ ਮਜ਼ਧੰ, ਕਰੈਣ ਬਜ਼ਧ ਅੁਜ਼ਧੰ੬ ॥੨੪॥
ਗਹੇ ਬਾਹ ਦੋਅੂ, ਕਰੇ ਓਜ ਪੇਲੈਣ੭।
ਅਰੀਲੇ ਹਠੀਲੇ, ਮੁਛਾਲੇ੮ ਧਕੇਲੈਣ।
ਭਿੜੈਣ ਭੇੜ ਭਾਰੇ, ਭਏ ਭੀਮ ਭੇਖੰ।
ਚਪੇਟੈਣ ਦਪੇਟੈਣ, ਲਪੇਟੈਣ ਅਸ਼ੇੰ੯ ॥੨੫॥
ਅਟਾ ਅਜ਼ਟ੧੦ ਹਾਸੈਣ, ਸਟਾ ਪਜ਼ਟ੧੧ ਜੁਜ਼ਟੈਣ।
ਲਟਾ ਪਜ਼ਟ੧੨ ਹੋਵੈਣ, ਧਟਾ ਧਜ਼ਟ੧੩ ਕੁਜ਼ਟੈਣ।
ਝਟਾ ਪਜ਼ਟ ਝਟਕੈਣ, ਪਟਜ਼ਕੈਣ ਪਲਟੈਣ੧੪।
ਕਟਾ ਕਜ਼ਟ ਓਠ, ਅਟਜ਼ਕੈਣ ਨ ਲਟੈਣ੧੫ ॥੨੬॥
ਦੁਅੂ ਦੈਣਤ ਦੌਰੇ, ਦਯਾ ਸਿੰਧੁ ਅੂਪੈ੧੬।

੧ਖੜਾ ਹੋ, ਖੜਾ ਹੋ।
੨ਦੋਹਾਂ ਲ਼।
੩ਕ੍ਰੋਧਵਾਨ ਹੋਕੇ।
੪ਵਿਸ਼ਲ਼ ਤੇ ਦੈਣਤ।
੫ਰੁਕੇ।
੬ਅੁਜ਼ਚੀ।
੭ਧਜ਼ਕਦੇ ਹਨ।
੮ਅੜਨ ਵਾਲੇ, ਹਠ ਕਰਨ ਵਾਲੇ, ਵਜ਼ਡੀਆਣ ਮੁਜ਼ਛਾਂ ਵਾਲੇ।
੯ਖਿਝਕੇ ਦਬਾਏ (ਫਿਰ) ਸਾਰੇ ਲਪਟੇ।
੧੦ਠਾਹ ਠਾਹ।
੧੧ਛੇਤੀ ਛੇਤੀ।
੧੨ਜਜ਼ਫੋ ਜਜ਼ਫੀ।
੧੩ਧੜਾ ਧੜ।
੧੪ਝਟਕਕੇ ਪਟਕਾਕੇ ਪਲਟਦੇ ਹਨ।
੧੫ਕਟ ਕਟ ਕੇ ਹੋਠ ਅਟਕਦੇ ਹਨ ਹਟਦੇ ਨਹੀਣ
(ਲਟਨਾ = ਥਜ਼ਕਕੇ ਡਿਗ ਪੈਂਾ)।
੧੬ਅੁਪਰ।

Displaying Page 430 of 626 from Volume 1