Sri Gur Pratap Suraj Granth

Displaying Page 430 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੪੩

੬੦. ।ਕੀਰਤਪੁਰ ਬਾ ਦੇ ਦਰਸ਼ਨ। ਅਨਦਪੁਰ ਲ਼ ਕੂਚ॥
੫੯ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੬੧
ਦੋਹਰਾ: ਕਰਿ ਮੁਕਾਮ੧ ਨਿਜ ਸਤਿਗੁਰੂ, ਪੰਚਾਂਮ੍ਰਿਤ ਕਰਿਵਾਇ।
ਚਲੇ ਬਿਲੋਕਨ ਬਾ ਕੋ ਸਗਰੇ ਸੰਗ ਲਵਾਇ ॥੧॥
ਚੌਪਈ: ਭਏ ਪ੍ਰਵੇਸ਼ ਅਸ਼ੇਸ਼੨ ਨਿਹਾਰਾ।
ਆਰੂ ਅਰੁ ਅਮਰੂਦ, ਅਨਾਰਾ।
ਖਰੇ ਰਸਾਲ ਬਿਸਾਲ ਅੁਚੇਰੇ।
ਫਲੇ ਫਾਸਲੇ ਫਲ ਬਹੁਤੇਰੇ ॥੨॥
ਬਦਰੀ ਤਰੁ ਕਦਲੀਨ੩ ਬਗੀਚੇ।
ਬਾਰਿ ਬਾਰਿ ਬਾਰੀ ਬਰ ਸੀਣਚੇ੪।
ਰਾਇਬੇਲ, ਚੰਪਕ, ਚੰਬੇਲੀ।
ਫੈਲੀ ਮਹਿਕਤਿ ਗੰਧਿ ਸੁਹੇਲੀ ॥੩॥
ਖਿਰੋ ਕੇਵਰਾ, ਹਾਰ ਸ਼ਿੰਗਾਰ੫।
ਸੇਵ ਮਾਲਤੀ, ਗਨ ਗੁਲਗ਼ਾਰ।
ਗੇਣਦਾ, ਕਲਗਾ੬, ਬ੍ਰਿੰਦ ਬਧੂਪ੭।
ਖਿਰਨੀ, ਜਾਮਨ ਖਰੀ ਅਨੂਪ ॥੪॥
ਨਿਬੂ, ਨੌਰੰਗੀ, ਅੰਗੂਰ।
ਸੰਗਤਰੇ ਸੁੰਦਰ ਰਸ ਪੂਰ।
ਕਠਲ੮ ਬਢਲ੯, ਬਟ੧੦, ਪੀਪਰ ਖਰੇ।
ਪੰਕਤਿ ਕਰੀ ਸੁਹਾਵਤਿ ਖਰੇ ॥੫॥
ਰਚੇ ਸਥੰਡਲ੧੧ ਰੌਸ੧੨ ਬਿਸਾਲਾ।
ਨਿਰਮਲ ਨੀਰ ਸਭਿਨਿ ਮਹਿ ਚਾਲਾ।


੧ਡੇਰਾ ਕਰਕੇ।
੨ਸਾਰਾ (ਬਾ)।
੩ਕੇਲਿਆਣ ਦੇ।
੪ਵਾਰ ਵਾਰ ਸ਼੍ਰੇਸ਼ਟ ਜਲ ਨਾਲ ਸਿੰਜੇ ਹੋਏ।
੫ਖੁਸ਼ਬੂਦਾਰ ਫੁਲਾਂ ਦਾ ਇਕ ਬੂਟਾ ਜਿਸ ਦੇ ਸੁਜ਼ਕੇ ਫੁਜ਼ਲਾਂ ਵਿਚੋਣ ਬਸੰਤੀ ਰੰਗ ਨਿਕਲਦਾ ਹੈ।
੬ਕੁਕੜ ਦੀ ਕਲਗੀ ਵਰਗੇ ਫੁਲ ਵਾਲਾ ਪੇੜ, ਗਨਾਰ ਦੀ ਇਕ ਕਿਸਮ ਜਿਸ ਦੇ ਬੀਜ ਭੁੰਨਕੇ ਵਰਤਾਂ ਲ਼
ਮੁਰੰਡੇ ਬਣਾਅੁਣਦੇ ਹਨ।
੭ਗੁਲ ਦੁਪਹਿਰੀ।
੮ਕਟਹਰ। ਬੜਾ ਭਾਰੀ ਫਲ ਹੁੰਦਾ ਹੈ, ਕਜ਼ਚਾ ਰਿੰਨ੍ਹਦੇ, ਪਜ਼ਕੇ ਐਵੇਣ ਖਾਂਦੇ ਹਨ।
੯ਢੇਅੂ, ਕਚੇ ਦਾ ਆਚਾਰ ਪੈਣਦਾ ਹੈ, ਪਜ਼ਕੇ ਲ਼ ਐਵੇਣ ਖਾਂਦੇ ਹਨ।
੧੦ਬੋਹੜ।
੧੧ਥੜੇ।
੧੨ਬਾਗੀ ਸੜਕਾਣ ।ਫਾ: ਰਵਸ਼॥

Displaying Page 430 of 492 from Volume 12