Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੪੬
ਗਹੀ ਬਾਣਹ ਦੋਨੋ, ਮਹਾਂ ਭੀਮ ਰੂਪੈ।
ਕਰੈਣ ਓਜ ਦਾਬੈਣ, ਜਥਾ ਨਮ੍ਰਿ ਹੋਵੈਣ੧।
ਧਰੈਣ ਪਾਇ ਪੇਲੈਣ੨, ਹਠੀਲੇ ਖਰੋਵੈਣ ॥੨੭॥
ਦੋਹਰਾ: ਮਧੁਕੈਟਭ ਜੁਜ਼ਟੇ ਸੁ ਭਟ੩,
ਗਹੀ ਮਹਾਂ ਬਲਿ ਬਾਣਹ।
ਦੋਨਹੁਣ ਦਿਸ਼ਿ ਦੋਨਹੁ ਖਰੇ,
ਦ੍ਰਿਢ ਪ੍ਰਾਕ੍ਰਮ੪ ਕੇ ਮਾਂਹਿ ॥੨੮॥
ਪਾਧੜੀ ਛੰਦ: ਤਬ ਪ੍ਰਭੂ ਆਪਨੋ ਬਲ ਸੰਭਾਰਿ।
ਬਾਹੁਨਿ ਅੁਠਾਇ ਅੂਰਧ ਅੁਦਾਰ੫।
ਲਟਕੇ ਅੁਤੰਗ ਦੋਨਹੁ ਮਹਾਂਨ।
ੰਹਕਰਿ ਝਟਕ ਗੇਰ ਦਿਯ ਦੂਰ ਥਾਨ ॥੨੯॥
ਤਬ ਪਰੇ ਜਾਇ ਜੋਜਨ ਸੁ ਬੀਸ।
ਗਿਰ ਕਰਿ ਅੁਠੇ ਸੁ ਨਿਜ ਦਾਂਤ ਪੀਸ੬।
ਗਰਜੰਤਿ ਭੂਰ ਤਰਜੰਤਿ ਆਇ੭।
ਮੁਖਿ ਮਾਰ ਮਾਰ ਬਕਤੇ ਰਿਸਾਇ ॥੩੦॥
ਅੁਛਲਤ ਨੀਰ ਤਿਨ ਬੇਗ੮ ਸੰਗ।
ਸਮ ਸੈਲ ਮੇਰੁ ਮੰਦਰ ਅੁਤੰਗ੯।
ਇਤਿ ਪ੍ਰਭੂ ਬੇਗ ਕੀਨਸਿ ਅੁਦਾਰ੧੦।
ਪੰਕਤਹੁਵੰਤਿ ਜਲ ਕੇ ਪ੍ਰਹਾਰ੧੧ ॥੩੧॥
ਪੁਨ ਭਿੜੇ ਆਇ ਮੁਸ਼ਟਨਿ ਚਪੇਟ।
੧ਜਿਸ ਤਰ੍ਹਾਂ ਕਿ ਨੀਵੇਣ ਹੋਣ (ਵਿਸ਼ਲ਼) ਜੀ।
੨ਰਖਕੇ ਪੈਰ ਧਜ਼ਕਦੇ ਹਨ।
੩ਸੂਰਮੇ ਟਜ਼ਕਰੇ।
੪ਹਜ਼ਲਾ।
੫ਬਾਹਾਂ ਬੜੀਆਣ ਅੁਪਰ ਲ਼ ਅੁਠਾਈਆਣ।
੬ਅਪਨੇ ਦੰਦ ਪੀਸਕੇ।
੭ਧਮਕਾਣਵਦੇ ਆਅੁਣਦੇ ਹਨ।
੮ਤੇਜੀ, ਕਾਹਲੀ।
੯ਸੁਮੇਰ ਪਰਬਤ ਤੇ ਅੁਚੇ ਮੰਦ੍ਰਾਚਲ ਪਰਬਤ ਵਾਣਗ।
੧੦ਭਾਵ ਬੜਾ ਗ਼ੋਰ ਕੀਤਾ।
੧੧ਜਲ ਦੇ ਮਾਰਨੇ ਕਰਕੇ ਕਜ਼ਠੇ ਹੁੰਦੇ ਜਾਣਦੇ ਹਨ। (ਪਣਕਿ = ਜੁਧ ਵਿਜ਼ਚ ਦਸ ਆਦਮੀਆਣ ਦਾ ਜਜ਼ਥਾ। ਪੰਕਤ
ਹੋਣਾ = ਇਕ ਦੂਜੇ ਨਾਲ ਕਜ਼ਠੇ ਹੋ ਜਾਣਾ ਦੁਸ਼ਮਨ ਦਾ ਜੋਰ ਪੈਂ ਤੇ)।
(ਅ) ਪਾਂੀ ਦੀ ਬੁਛਾੜ ਨਾਲ ਪੰਕ+ਤ = ਚਿਕੜ ਵਿਜ਼ਚ ਫਸਦੇ ਜਾਣਦੇ ਹਨ।
(ੲ) ਪਾ:-ਪਹਾਰ। ਫਿਰ ਅਰਥ-ਛਜ਼ਲਾਂ (ਇੰਨੀਆਣ ਅੁਜ਼ਚੀਆਣ) ਅੁਠ ਰਹੀਆਣ ਹਨ (ਕਿ ਮਾਨੋ) ਜਲ ਦੇ ਪਹਾੜ
ਹਨ।