Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੪੪੪
੬੧. ।ਜਰਾਸੰਧ ਦੀ ਕਥਾ॥
੬੦ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>
ਦੋਹਰਾ: ਰਤਨ ਜਟਤਿ ਸਿਰ ਮੁਕਟ ਕੋ,
ਭੂਪਤਿ ਧਰੋ ਅੁਤਾਰ।
ਜੂੜਾ ਕੇਸਨ ਕੋ ਕਰੋ,
ਦ੍ਰਿੜ੍ਹ ਪਗੀਆ ਕੋ ਧਾਰਿ ॥੧॥
ਚੌਪਈ: ਕਟ ਕਹੁ ਕਸਿ ਕੈ ਹੋਯੋ ਤਾਰ।
ਗਰਜੋ ਭੈਰਵ ਸ਼ਬਦ ਅੁਦਾਰ੧*।
ਭੀਮ ਸੈਨ ਇਤ ਭਯੋ ਸੁਚੇਤ।
ਠੋਕੇ ਭੁਜਾਦੰਡ ਰਣ ਹੇਤੁ ॥੨॥
ਕ੍ਰੋਧ ਭਰੇ ਦੋਨਹੁ ਬਲਵਾਨ।
ਭਿਰੇ ਪਰਸਪਰ ਮਹਾਂ ਭਯਾਨ।
ਪ੍ਰਥਮ ਪ੍ਰਹਾਰ ਮੁਸ਼ਟ ਕੇ ਕਰੇ।
ਅੁਠੋ ਸ਼ਬਦ ਜਿਮ ਲੋਹਾ ਘਰੇ ॥੩॥
ਮਨੋ ਬ੍ਰਿਖਭ ਅਤਿ ਬਲੀ ਭਿਰੇ ਹੈਣ।
ਜਿਮ ਕੁੰਚਰ ਕਰਿ ਕੋਪ ਲਰੇ ਹੈਣ।
ਲਪਟ ਗਏ ਅੰਗਨਿ ਸੋਣ ਅੰਗ।
ਪਾਇ ਅਰੋਪਹਿ ਬਲ ਕੇ ਸੰਗ ॥੪॥
ਕਬੈ ਭੀਮ ਕੋ ਭੂਪ ਧਕਾਵੈ।
ਕਬੈ ਭੂਪ ਕੋ ਭੀਮ ਲਿਜਾਵੈ।
ਕਬਹੁ ਸੀਸ ਸੀਸ ਪਰ ਮਾਰੈਣ।
ਘੋਰ ਨਾਦ ਕੋ ਦੁਅੂ ਅੁਚਾਰੈਣ ॥੫॥
ਸੁਨਿ ਕਰਿ ਲੋਗ ਨਗਰ ਕੇ ਸਾਰੇ।
ਚਿੰਤਾਤੁਰ ਤ੍ਰਾਸਤਿ ਅੁਰ ਭਾਰੇ।
ਸੁਭਟ ਪੁਰਖ ਬਾਲਿਕ ਅਰ ਜਾਨ।
ਬ੍ਰਿਧ ਨਰ ਆਇ ਨਾਰਿ ਤਿਸ ਥਾਨ ॥੬॥
ਅੰਦਰ ਮੰਦਰਿ ਪਰ ਚਢਿ ਕਰਿ ਕੈ।
ਚਿੰਤਾਤੁਰ ਭੈ ਧਰਹਿ ਨਿਹਰਿ ਕੈ।
ਮਹਾਂ ਭੀਰ ਚਾਰਹੁ ਦਿਸ਼ਿ ਮਾਂਹਿ।
ਦੇਖਹਿ ਸੰਘਰ ਕਿਤਿਕ ਅੁਮਾਹਿ ॥੭॥
੧ਬੜਾ ਭਾਨਕ ਸ਼ਬਦ ਕਰਕੇ।
*ਪਾ:-ਅੁਚਾਰ।