Sri Gur Pratap Suraj Granth

Displaying Page 432 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੪੪੫

੫੮. ।ਸ਼ਾਹ ਲ਼ ਨਜੂਮੀ ਤੋਣ ਭਰਮਾਅੁਣਾ॥
੫੭ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੫੯
ਦੋਹਰਾ: ਦਿਨ ਪ੍ਰਤਿ ਪਿਖਿ ਇਖਲਾਸ ਕੋ, ਜਹਾਂਗੀਰ ਗੁਰੁ ਕੇਰ੧।
ਅਦਬ ਕਰਹਿ ਅੁਮਰਾਵ ਸਭਿ, ਬੰਦਹਿ ਜਬਿਹੂੰ ਹੇਰਿ ॥੧॥
ਚੰਦੂ ਕੇ ਮੇਲੀ ਦੁਖਹਿ, ਨਿਦਕ ਅਪਰ ਬਿਸਾਲ।
ਜਥਾ ਚੋਰ ਪਿਖਿ ਚੰਦ ਕੋ, ਜਾਨਹਿ ਦੁਖਦ ਕਰਾਲ ॥੨॥
ਚੌਪਈ: ਚੰਦੂ ਸੁਨਹਿ ਸ਼ਾਹੁ ਕੋ ਮੇਲ।
ਕਰਹਿ ਅਖੇਰ ਹੋਹਿ ਗੁਰ ਗੈਲਿ੨।
ਦਰਬ ਪੰਚ ਸੈ ਨੀਤਿ ਪੁਚਾਵੈ।
ਕਹਹਿ ਮਧੁਰ ਸਨਮਾਨ ਬਧਾਵੈ ॥੩॥
-ਮਮ ਪ੍ਰਾਨਨਿ ਕੋ ਸ਼ਜ਼ਤ੍ਰ ਮਹਾਂ।
ਸ਼ਾਹੁ ਸੰਗ ਮਿਲਿ ਧਨ ਗਨ ਲਹਾ।
ਨਿਤ ਪ੍ਰਤਿ ਮਿਲਹਿ ਵਧਹਿ ਅਧਿਕਾਇ।
ਇਮ ਜੋ ਭਯੋ ਮੋਹਿ ਦੁਖਦਾਇ ॥੪॥
ਬਿਨ ਅੁਪਾਇ ਬਿਨ ਚਿੰਤ ਜਿ ਰਹੋਣ।
ਨਹੀਣ ਬਚੌਣ ਤਿਨ ਤੇ ਦੁਖ ਸਹੋਣ।
ਮੈਣ ਬਨਿ ਚੁਗਲ ਮੁਗਲ ਪਤਿ ਪਾਸ।
ਚੁਗਲੀ ਅੁਗਲੀ ਬੋਲੋ ਤਾਸ੩ ॥੫॥
ਬੁਰਾ ਕਰਨਿ ਤਿਸ੪ ਕੀਨਿ ਅੁਪਾਇ।
ਭਲਾ ਬਿਸਾਲ ਬਨਤਿ ਨਿਤ ਜਾਇ।
ਖਰ ਕੰਟਕ ਲਖਿ ਬੋਵਨਿ ਕਰੋ੫।
ਸੋ ਤੋ ਰਹੋ ਕਮਲ ਸ਼ੁਭ੬ ਖਿਰੋ ॥੬॥
ਧਨ ਸੁਗੰਧਤਾ੭ ਜਿਸ ਤੇ ਪਾਈ੮।
ਯੌਣ ਬਿਪਰੀਤਿ ਭਈ ਬਰਿਆਈ੯*।


੧ਜਹਾਂਗੀਰ ਤੇ ਗੁਰੂ ਜੀ ਦੀ ਸਜ਼ਜਨਤਾ ਮੇਲ ਮਿਲਾਪ।
੨ਗੁਰੂ ਜੀ ਦੇ ਨਾਲ ਹੋਕੇ।
੩ਚੁਗਲੀ ਅੁਗਲਕੇ ਤਿਸ (ਬਾਦਸ਼ਾਹ ਲ਼ ਗੁਰੂ ਜੀ ਬਾਬਾਤ) ਕਹਿਆ।
੪ਭਾਵ ਗੁਰੂ ਜੀ ਦਾ ਬੁਰਾ ਕਰਨ ਦਾ।
੫(ਚੁਗਲੀ ਲ਼) ਤਿਜ਼ਖਾ ਕੰਡਾ ਜਾਣਕੇ ਬੀਜਿਆ ਸੀ। (ਅ) (ਬੁਰਾ ਕਰਨ ਲ਼) ਤ੍ਰਿਜ਼ਖਾ ਕੰਡਾ ਜਾਣਕੇ।
੬(ਸਤਿਕਾਰ ਰੂਪ ਸ਼ੁਭ) ਕਮਲ।
੭ਸੁਗੰਧਤਾ ਰੂਪੀ ਧਨ।
੮ਮਿਲਿਆ।
੯ਮਜ਼ਲੋ ਮਜ਼ਲੀ।
*ਪਾ:-ਬੁਰਿਆਈ।

Displaying Page 432 of 501 from Volume 4