Sri Gur Pratap Suraj Granth

Displaying Page 432 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੪੪੫

੫੬. ।ਨਿਥਾਂੇ ਵਾਲਾ ਕਾਲੂ ਨਾਥ॥
੫੫ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੫੭
ਦੋਹਰਾ: ਸ਼ਾਹੁ ਜਹਾਂ ਸੁਨਿ ਸੁਮਤਿ ਕੋ, ਖਾਂ ਵਗ਼ੀਰ ਕੇ ਪਾਸ।
ਠਾਨੋ ਨਹੀਣ ਬਿਰੋਧ ਕੋ, ਸ਼ਾਂਤੀ ਰਿਦੇ ਪ੍ਰਕਾਸ਼ਿ ॥੧॥
ਸੈਯਾ ਛੰਦ: -ਜਿਸ ਹਿਤ ਲਸ਼ਕਰ ਪਠੋ ਮਰਾਯੋ,
ਸੋ ਗੁਲਬਾਗ ਮਰੋ ਰਣ ਮਾਂਹਿ।
ਖਾਲੈਣ੧ ਭਰੀ ਪੌਨ ਕੀ ਸਮ ਇਹੁ,
ਮੋ ਢਿਗ ਹੋਤਿ ਤਅੂ ਮਰ ਜਾਹਿ।
ਖਰਚ ਬਿਸਾਲ ਲਾਭ ਲਘੁ ਜਿਹ ਥਲ
ਸੋ ਕਾਰਜ ਬੁਧਿ੨ ਕਰਿਤੇ ਨਾਂਹਿ।
ਕਾ ਕੁਛ ਬਾਤ ਬਾਗ਼ ਕੇ ਕਾਰਣ
ਲਸ਼ਕਰ ਮਰੋ ਇਤੋ ਰਣ ਮਾਂਹਿ- ॥੨॥
ਇਜ਼ਤਾਦਿਕ ਬਹੁ ਰਿਦੇ ਬਿਚਾਰੀ
ਬੈਰ ਬਿਸਾਰੋ ਸ਼੍ਰੀ ਗੁਰ ਸੰਗ।
ਇਤਿ ਸ਼੍ਰੀ ਹਰਿਗੋਵਿੰਦ ਤਿਸ ਸਰ ਪਰ
ਡੇਰਾ ਰਖੋ ਜੀਤਿ ਕੈ ਜੰਗ।
ਤਹਾਂ ਦਮਦਮਾ ਕਰਿ ਕੈ ਸੁੰਦਰ,
ਬੈਠਤਿ ਸਭਾ ਲਗਾਇ ਅੁਤੰਗ।
ਜੰਗਲ ਦੇਸ਼ ਸੰਗਤੀ ਆਵੈ
ਦਰਸ਼ਨ ਕਰਹਿ ਅਨਦਤਿ ਅੰਗ ॥੩॥
ਜਥਾ ਸ਼ਕਤਿ ਲੇ ਅਨਿਕ ਪ੍ਰਕਾਰਨਿ
ਆਇ ਆਇ ਗੁਰ ਕੋ ਦਰਸੰਤਿ।
ਸੁਨਿ ਕਰਿ, ਪਿਖਿ ਥਲ, ਮਰੇ ਤੁਰਗ ਨਰ,
ਸਭਿ ਕੇ ਅੁਰ ਹੈਣ ਅਚਰਜਵੰਤਿ।
ਕਹਹਿ ਪਰਸਪਰ, ਸੁਨਿ ਸੁਨਿ ਜਿਤ ਕਿਤ,
ਗੁਰ ਜਸੁ ਅੁਜ਼ਜਲ ਕੋ ਅੁਚਰੰਤਿ।
ਕਹਹੁ ਆਜ ਹੈ ਕੌਨ ਧਰਾ ਤਲ
ਸ਼ਾਹੁ ਸੰਗ ਜੋ ਲਰਨ ਚਹੰਤਿ ॥੪॥
ਬਿਨਾ ਦੁਰਗ ਗਿਰ ਅਰਹਿ ਅਗਾਰੀ
ਰਣ ਕਰਿ ਦੇਹਿ ਸ਼ਾਹੁ ਕੌ ਹਾਰ।


੧ਖੇਲਾਂ।
੨ਬੁਧਿਵਾਨ।

Displaying Page 432 of 473 from Volume 7