Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੪੯
ਕਹਾਂ ਲੌ ਕਹੈਣ ਕੋਇ, ਕਾ ਮੈ ਸੁ ਬੁਜ਼ਧੰ੧।
ਭਿੜੋ ਭੇੜ ਭਾਰੋ ਭਯੋ ਭੂਰ ਜੁਜ਼ਧੰ ॥੪੨॥
ਸੈਯਾ: ਸੰਮਤ ਪੰਚ ਸਹੰਸ੍ਰ ਬਿਤੇ ਜਬਿ
ਹਾਰ ਨਹੀਣ ਕਿਸ ਹੂਣ ਦਿਸ਼ਿ ਮਾਨੀ।
ਸ਼੍ਰੀ ਪ੍ਰਭੁ ਨੇ ਤਬਿ ਕੀਨ ਬਿਚਾਰਨਿ੨
ਤੂਰਨ ਪ੍ਰੇਰ ਦਈ ਇਮ ਬਾਨੀ੩।
ਦੈਤਨਿ ਬੀਚ ਪ੍ਰਵੇਸ਼ ਭਈ
ਭਰਮਾਇ ਦਈ ਮਤਿ ਯੌਣ ਤਬਿ ਠਾਨੀ।
-ਦੈ ਹਮ ਬੀਰ ਬਲੀ ਬਡ ਹੈਣ
ਇਹ ਏਕਲ ਧੀਰ ਮਹਾਂ ਅਭਿਮਾਨੀ- ॥੪੩॥
-ਮਨ ਮੋਹਨਿ੪! ਤੋਹਿ ਸਰੂਪ ਮਹਾਂ
ਅਤਿ ਜੁਜ਼ਧ ਕਰੋ ਅਧਿਕੈ ਘਮਸਾਨਾ।
ਹਮ ਰੀਝ ਰਹੇ ਤਵ ਪ੍ਰਾਕ੍ਰਮ ਕੋ
ਪਿਖਿ ਭਾਂਤਿ ਅਨੇਕ ਸੁ ਬੁਧਿ ਤੇ ਠਾਨਾ।
ਤੁਝ ਸੰਗ ਨ ਜੰਗ ਅੁਮੰਗ ਕਰੈਣ੫
ਅਬ ਹੋਹੁ ਨਿਸੰਗ ਅੁਤੰਗ ਮਹਾਨਾ।
ਚਿਤ ਚਾਹਤਿ ਹੈਣ ਕੁਛ ਦੇਵਨਿ ਕੋ
ਅਭਿਬਾਣਛਤਿ੬ ਜਾਣਚ ਲਿਜੈ ਬਰਦਾਨਾ- ॥੪੪॥
ਸ੍ਰੀ ਭਗਵਾਨ ਸੁ ਜਾਨਿ ਮਹਾਨ
ਭਨੋ -ਸਿਰ ਦਾਨ ਅਭੈ ਕਰਿ ਦੀਜੈ੭।
ਸਾਚ ਕਰੋ ਬਚ ਆਪਨਿ ਕੋ
ਅਬਿਨਾਸ਼ਿ ਬਡੇ ਜਸੁ ਕੋ ਬਰ ਲੀਜੈ੮।
ਯਾ ਬਿਨ ਚਾਹਿ ਨ ਮੋਹਿ ਕਛੂ
ਜਿਸ ਤੇ ਤੁਮ* ਕੋ ਕਿਮ ਜਾਚਨ ਕੀਜੈ੯।
੧ਕਿਸ ਵਿਚ ਇੰਨੀ ਬੁਜ਼ਧਿ ਹੈ।
੨ਵਿਚਾਰ ਕੀਤੀ।
੩ਸਰਜ਼ਸਤੀ (ਮਾਯਾ)।
੪ਹੇ ਮਨ ਮੋਹਣ ਵਾਲੇ।
੫ਹੁਣ ਅਸੀਣ ਤੇਰੇ ਨਾਲ ਜੰਗ ਦੀ ਅੁਮੰਗ ਨਹੀਣ ਕਰਦੇ।
੬ਮਨ ਇਜ਼ਛਤ।
੭ਸਿਰ ਦਾ ਦਾਨ ਕਰੋ ਨਿਰਭੈ ਹੋਕੇ।
੮ਅਬਿਨਾਸ਼ੀ ਵਜ਼ਡੇ ਜਸ ਦਾ ਵਰ ਲਓ।
*ਪਾ:-ਤੁਝ।
੯ਇਸ ਬਿਨ ਮੈਲ਼ ਹੋਰ ਕੁਛ ਚਾਹ ਨਹੀਣ ਹੈ ਜਿਸ ਕਰਕੇ ਹੋਰ ਕੁਛ ਤੁਸਾਂ ਤੋਣ ਕਿਵੇਣ ਮੰਗਾਂ।