Sri Gur Pratap Suraj Granth

Displaying Page 438 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੪੫੧

੫੭. ।ਧੀਰਮਲ ਜਨਮ। ਬਾਬਾ ਅਟਲ ਖੇਡ॥
੫੬ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੫੮
ਦੋਹਰਾ: ਸ਼੍ਰੀ ਸਤਿਗੁਰੁ ਬਡ ਪੁਜ਼ਤ੍ਰ ਕੋ, ਨਿਕਟਿ ਬੁਲਾਇ ਬਿਠਾਇ।
ਹੋਯਹੁ ਤਰੁਨ ਬਿਸਾਲ ਬਲਿ, ਅਸ ਆਇਸੁ ਫੁਰਮਾਇ ॥੧॥
ਚੌਪਈ: ਸ਼੍ਰੀ ਕਰਤਾਰ ਪੁਰਾ ਨਿਜ ਥਾਨ।
ਹਮਰੇ ਪਿਤ ਕੋ ਰੁਚਿਤਿ ਮਹਾਨ।
ਭਾ ਚਿਰਕਾਲਿ ਨ ਗਮਨੇ ਤਹਾਂ।
ਪ੍ਰਜਾ ਬਸਤਿ ਹੈ ਅਪਨੀ ਜਹਾਂ ॥੨॥
ਤਹਾਂ ਸਮੀਪ ਸੰਗਤਾਂ ਬ੍ਰਿੰਦ।
ਦਿਵਸ ਪੁਰਬ ਕੇ ਚਹਤਿ ਬਿਲਦ।
ਦਰਸ਼ਨ ਕਰਨਿ ਅੁਪਾਇਨ ਦੈਬੇ।
ਰਿਦੇ ਕਾਮਨਾ ਬਾਣਛਤਿ ਲੈਬੇ ॥੩॥
ਤੁਮ ਸਭਾਰਜਾ੧ ਬਸੀਅਹਿ ਜਾਇ।
ਕਬਿ ਹਮ ਮਿਲਹਿ, ਕਬਹਿ ਤੁਮ ਆਇ।
ਸ਼੍ਰੀ ਗੁਰਦਿਜ਼ਤੇ ਸੁਨਿ ਪਿਤ ਬਾਤਿ।
ਮਾਨੀ ਸਿਰ ਧਰਿ ਕਰਿ ਮੁਦ ਗਾਤਿ੨ ॥੪॥
ਮਾਤਾ ਕੋ ਬਿਧਿ ਸਕਲ ਸੁਨਾਈ।
ਕਹਿ ਦਾਸਨਿ ਤਾਰੀ ਕਰਿਵਾਈ।
ਪ੍ਰਥਮ ਬਿਮਾਤਨਿ ਕੋ੩ ਕਰਿ ਨਮੋ।
ਮਿਲਿ ਦਮੋਦਰੀ ਸੋਣ ਤਿਸ ਸਮੋ ॥੫॥
ਸਹਤ ਸਨੂਖਾ ਸੁਤ ਕੋ ਹੇਰੇ।
ਆਸ਼ਿਖ ਦੇਤਿ ਦਲਾਰ ਘਨੇਰੇ।
ਸ਼ੁਭ ਸਿਜ਼ਖਾ ਦੋਨਹੁ ਕਹੁ ਕਹੀ।
ਰਿਦੇ ਬਿਛੁਰਿਬੋ ਚਾਹਤਿ ਨਹੀਣ ॥੬॥
ਤਅੂ ਪਿਤਾ ਕੀ ਆਇਸੁ ਜਾਨਿ।
ਸ਼੍ਰੀ ਹਰਿਮੰਦਰ ਬੰਦਨ ਠਾਨਿ।
ਸ਼੍ਰੀ ਹਰਿਗੋਬਿੰਦ ਕੋ ਕਰਿ ਨਮੋ।
ਮਾਰਗ ਚਲਤਿ ਭਏ ਤਿਹ ਸਮੋਣ ॥੭॥
ਇਕ ਨਿਸ ਕੋ ਬਿਤਾਇ ਮਗ ਮਾਂਹੀ।


੧ਸਹਿਤ ਇਸਤ੍ਰੀ ਦੇ।
੨ਭਾਵ ਪ੍ਰਫੁਜ਼ਲਤ ਹੋ ਕੇ। ਭਾਵ ਬਹੁਤੀ ਖੁਸ਼ੀ ਤੋਣ ਹੈ ਕਿਅੁਣਕਿ ਬਹੁਤੀ ਖੁਸ਼ੀ ਵੇਲੇ ਸਰੀਰ ਪ੍ਰਫੁਜ਼ਲਤ ਹੁੰਦਾ ਹੈ।
੩ਮਤ੍ਰੇਈਆਣ ਮਾਤਾਵਾਣ ਲ਼।

Displaying Page 438 of 459 from Volume 6