Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੫੬
ਸਹੋ ਨ ਜਾਇ ਅੰਗ ਰਹਿ ਜਲ ਬਲ।
ਨਿਜ ਛਾਯਾ ਕੀ ਤੀਯ ਬਨਾਈ੧।
ਨਿਜ ਸਰੂਪ ਸਮ ਸਦਨ ਬਿਠਾਈ ॥੧੭॥
ਤ੍ਰਾਸ ਤੇਜ ਕੋ ਪਾਇ ਬਿਸਾਲਾ।
ਚੋਰੀ ਗਮਨ ਕੀਨਿ ਪਿਤ ਸ਼ਾਲਾ੨।
ਬਿਸ਼ੁਕਰਮਾ ਨੇ ਜਬਹਿ ਨਿਹਾਰੀ।
ਜਾਨਿ ਅਜੋਗ ਕਠੋਰ ਅੁਚਾਰੀ੩ ॥੧੮॥
-ਪਤਿ ਤੇ ਛਪਿ ਕੈ ਬਿਨਾ ਹਕਾਰੇ।
ਕੋਣ ਆਈ ਚਲਿ ਸਦਨ ਹਮਾਰੇ।
ਮੋ ਘਰ ਮਹਿਣ ਰਹਿਬੇ ਨਹਿਣ ਥਾਨ।
ਜਹਿਣ ਇਜ਼ਛਾ ਤਹਿਣ ਕਰਹੁ ਪਯਾਨ- ॥੧੯॥
ਬਾਕ ਪਿਤਾ ਕੇ ਸੁਨਿ ਕੁਮਲਾਈ।
ਅਪਨੀ ਦੇਹਿ ਤਬਹਿ ਪਲਟਾਈ।
ਬੜਵਾ ਕੋ੪ ਧਾਰਨਿ ਕਰਿ ਤਨ ਕੋ।
ਪ੍ਰਾਪਤਿ ਭਈ ਜਾਇ* ਬਡ ਬਨ ਕੋ ॥੨੦॥
ਇਸ ਕੀ ਗਤਿ ਸੂਰਜ ਨਹਿਣ ਜਾਨੀ।
ਛਾਯਾ ਤਿਯਾ ਜਾਨਿ੫ ਰਤਿ ਠਾਨੀ।
ਤਿਸ ਤੇ ਭੀ ਦੁਇ ਸੁਤ ਜਨਮਾਏ।
ਨਾਮ ਸਨੀਚਰ ਆਦਿਕ ਗਾਏ ॥੨੧॥
ਏਕ ਸੁਤਾ ਛਾਯਾ ਨਿਪਜਾਈ੬।
ਤਪਤੀ੭ ਨਾਮ ਤਿਸੀ ਕੋ ਗਾਈ੮।
ਦਜ਼ਖਂ ਬਿਖੈ ਬਹੀ ਹੁਇ ਸਲਿਤਾ।
ਬਿਮਲ ਅਗਾਧ ਜਾਣਹਿ ਜਲ ਚਲਤਾ ॥੨੨॥
ਜੁਗ ਤਨੁਜਾ ਅਰੁ ਨਦਨ ਚਾਰ।
ਮਾਰਤੰਡ ਕੇ ਭਏ ਅਗਾਰ।
੧ਆਪਣੀ ਛਾਇਆ ਦੀ (ਹੋਰ) ਇਸਤ੍ਰੀ ਬਣਾਈ।
੨ਪਿਤਾ ਦੇ ਘਰ, ਭਾਵ ਪੇਕੇ।
੩(ਧੀ ਦਾ ਚੋਰੀ ਟੁਰ ਆਅੁਣਾ ਤੇ ਪੇਕੇ ਰਹਿਂਾ) ਅਯੋਗ ਜਾਣਕੇ ਕਰੜੀ (ਬਾਣੀ) ਕਹੀ।
੪ਘੋੜੀ ਦਾ।
*ਪਾ:-ਬਹੁਰ।
੫ਛਾਇਆ ਵਾਲੀ ਇਸਤ੍ਰੀ (ਲ਼ ਆਪਣੀ ਇਸਤ੍ਰੀ) ਜਾਣਕੇ।
੬ਛਾਇਆ ਨੇ ਜੰਮੀ।
੭ਤਾਪਤੀ (ਨਾਮੇ ਨਦੀ)।
੮ਕਹਿਣਦੇ ਹਨ।